ਮਨਾਲੀ ''ਚ ਪੈਰਾਗਲਾਈਡਿੰਗ ਅਤੇ ਰਿਵਰ ਰਾਫਟਿੰਗ ''ਤੇ ਲੱਗੀ ਪਾਬੰਦੀ ਹਟੀ

09/15/2019 3:00:32 PM

ਮਨਾਲੀ—ਹਿਮਾਚਲ ਪ੍ਰਦੇਸ਼ ਦੀ ਟੂਰਿਜ਼ਮ ਨਗਰੀ ਮਨਾਲੀ 'ਚ ਮੌਸਮ ਸੁਹਾਵਨਾ ਹੋ ਗਿਆ ਹੈ, ਜਿਸ ਕਾਰਨ ਹੁਣ ਇੱਥੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋਣ ਲੱਗਾ। ਸਤੰਬਰ ਮਹੀਨੇ 'ਚ ਯਾਤਰੀਆਂ ਦੀ ਗਿਣਤੀ ਵੱਧਣ ਨਾਲ ਮਨਾਲੀ ਦੇ ਮਾਲ ਰੋਡ 'ਤੇ ਰੌਣਕ ਫਿਰ ਤੋਂ ਵਾਪਸ ਆ ਗਈ ਹੈ। ਦੱਸ ਦੇਈਏ ਕਿ ਬੀਤੇ ਦੋ ਮਹੀਨਿਆਂ ਤੋਂ ਇੱਥੇ ਯਾਤਰੀਆਂ ਦੀ ਆਵਾਜਾਈ ਘੱਟ ਹੋ ਗਈ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਮਨਾਲੀ 'ਚ ਸਾਹਸਿਕ ਖੇਡਾਂ 'ਤੇ ਸਾਲਾਨਾ ਪਾਬੰਦੀ 15 ਜੁਲਾਈ ਤੋਂ ਲੈ ਕੇ 15 ਸਤੰਬਰ ਤੱਕ ਲੱਗਦੀ ਹੈ। ਇਹ ਪਾਬੰਦੀ 16 ਸਤੰਬਰ ਭਾਵ ਸੋਮਵਾਰ ਤੋਂ ਹੱਟ ਜਾਵੇਗੀ।

ਮਨਾਲੀ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਸੈਲਾਨੀਆਂ ਦੀ ਵੱਧਦੀ ਗਿਣਤੀ ਕਾਰਨ ਮਨਾਲੀ ਦੇ ਕਾਰੋਬਾਰ 'ਚ ਹੁਣ ਵਾਧਾ ਹੋਣ ਦੀ ਉਮੀਦ ਹੈ। ਟੂਰਿਜ਼ਮ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਤੰਬਰ ਦਾ ਅੱਧਾ ਮਹੀਨਾ ਬੀਤਣ ਨਾਲ ਮਨਾਲੀ 'ਚ ਸੈਲਾਨੀਆਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸੁੰਨੇ ਪਏ ਮਾਲ ਰੋਡ 'ਤੇ ਵੀ ਰੌਣਕ ਵਾਪਸ ਆਈ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਘਾਟੀ 'ਚ ਬੀਤੇ ਦੋ ਮਹੀਨਿਆਂ ਤੋਂ ਪੈਰਾਗਲਾਈਡਿੰਗ ਅਤੇ ਰਿਵਰ ਰਾਫਟਿੰਗ 'ਤੇ ਲੱਗੀ ਪਾਬੰਦੀ ਵੀ ਆਉਣ ਵਾਲੇ ਦਿਨਾਂ 'ਚ ਹੱਟ ਜਾਵੇਗੀ। ਇਸ ਤੋਂ ਬਾਅਦ ਯਾਤਰੀ ਇੱਕ ਵਾਰ ਫਿਰ ਤੋਂ ਮਨਾਲੀ 'ਚ ਸਾਹਸਿਕ ਗਤੀਵਿਧੀਆਂ ਦਾ ਲਾਭ ਲੈ ਸਕਣਗੇ।

ਸੈਲਾਨੀ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਗੱਲ ਕਰੀਏ ਤਾਂ ਮਨਾਲੀ ਦੇ ਜ਼ਿਆਦਾਤਰ ਹੋਟਲਾਂ 'ਚ 15 ਸਤੰਬਰ ਤੋਂ ਬਾਅਦ ਬੁਕਿੰਗ ਵਧੀ ਹੈ। ਇਸ ਦੇ ਨਾਲ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਅੱਗੇ ਆਉਣ ਵਾਲੇ ਦਿਨਾਂ 'ਚ ਇਹ ਬੁਕਿੰਗ ਹੋਰ ਜ਼ਿਆਦਾ ਵਧੇਗੀ।


Iqbalkaur

Content Editor

Related News