ਸੜਕ ਹਾਦਸੇ ''ਚ ਵਿਅਕਤੀ ਨੇ ਗੁਆਈ ਕੰਮ ਕਰਨ ਦੀ ਸਮਰੱਥਾ, ਮਿਲੇਗਾ 42 ਲੱਖ ਰੁਪਏ ਦਾ ਮੁਆਵਜ਼ਾ
Tuesday, Oct 01, 2024 - 12:19 AM (IST)
![ਸੜਕ ਹਾਦਸੇ ''ਚ ਵਿਅਕਤੀ ਨੇ ਗੁਆਈ ਕੰਮ ਕਰਨ ਦੀ ਸਮਰੱਥਾ, ਮਿਲੇਗਾ 42 ਲੱਖ ਰੁਪਏ ਦਾ ਮੁਆਵਜ਼ਾ](https://static.jagbani.com/multimedia/2024_10image_00_19_220781103injuredaccidentcompens.jpg)
ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ (ਐੱਮ.ਏ.ਸੀ.ਟੀ.) ਨੇ ਸਾਲ 2020 ਵਿਚ ਬੱਸ ਦੀ ਲਪੇਟ ’ਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋਏ 45 ਸਾਲਾ ਵਿਅਕਤੀ ਨੂੰ 42.64 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਐੱਮ.ਏ.ਸੀ.ਟੀ. ਦੇ ਮੈਂਬਰ ਐੱਸ.ਐੱਨ. ਸ਼ਾਹ ਨੇ 28 ਅਗਸਤ ਨੂੰ ਦਿੱਤੇ ਹੁਕਮ ’ਚ ਕਿਹਾ ਕਿ ਰਿਟਕਰਤਾ ਨੂੰ ਸਥਾਈ ਤੌਰ ’ਤੇ ਅਪੰਗਤਾ ਦਾ ਸਾਹਮਣਾ ਕਰਨਾ ਪਿਆ ਹੈ, ਜੋ ਭਵਿੱਖ ’ਚ ਰੋਜ਼ੀ-ਰੋਟੀ ਕਮਾਉਣ ਦੀ ਉਸ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਹੁਕਮ ਦੀ ਕਾਪੀ ਐਤਵਾਰ ਨੂੰ ਮੁਹੱਈਆ ਹੋਈ, ਜਿਸ ਮੁਤਾਬਕ ਹੁਣ ਪੀੜਤ ਨੂੰ 42.64 ਲੱਖ ਰੁਪਏ ਮੁਆਵਜ਼ਾ ਮਿਲੇਗਾ।
ਇਹ ਵੀ ਪੜ੍ਹੋ- ਸਰਪੰਚੀ ਦੇ ਕਾਗਜ਼ ਭਰਨ ਆਏ ਸਾਬਕਾ ਸਰਪੰਚ ਨੇ BDO ਦਫ਼ਤਰ 'ਚ ਚਲਾ'ਤੀਆਂ ਗੋਲ਼ੀਆਂ, ਫ਼ਿਰ ਜੋ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e