ਝਗੜੇ ’ਚ ਪਤਨੀ ਦੀ ਜਾਨ ਲੈਣ ਵਾਲਾ ਵਿਅਕਤੀ ਕਤਲ ਦਾ ਦੋਸ਼ੀ ਨਹੀਂ : ਅਦਾਲਤ

Friday, Nov 24, 2023 - 12:04 PM (IST)

ਝਗੜੇ ’ਚ ਪਤਨੀ ਦੀ ਜਾਨ ਲੈਣ ਵਾਲਾ ਵਿਅਕਤੀ ਕਤਲ ਦਾ ਦੋਸ਼ੀ ਨਹੀਂ : ਅਦਾਲਤ

ਨਵੀਂ ਦਿੱਲੀ, (ਭਾਸ਼ਾ)- ਇਕ ਵਿਅਕਤੀ ਨੇ ਲਗਭਗ 14 ਸਾਲ ਪਹਿਲਾਂ ਝਗੜੇ ’ਚ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਹੁਣ ਇੱਥੋਂ ਦੀ ਇਕ ਅਦਾਲਤ ਨੇ ਉਸ ਨੂੰ ਗ਼ੈਰ-ਇਰਾਦਾ ਕਤਲ ਦੇ ਜੁਰਮ ’ਚ ਦੋਸ਼ੀ ਠਹਿਰਾਇਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਦੋਸ਼ੀ ਨੇ ਬੇਰਹਿਮੀ ਨਾਲ ਅਪਰਾਧ ਨੂੰ ਅੰਜਾਮ ਨਹੀਂ ਦਿੱਤਾ ਸੀ।

ਅਦਾਲਤ ਨੇ ਆਪਣੇ ਹੁਕਮ ’ਚ ਕਿਹਾ ਕਿ ਪਤੀ-ਪਤਨੀ ਦਾ ਆਪਸ ’ਚ ਝਗੜਾ ਹੋਇਆ ਸੀ, ਜਿੱਥੇ ਪਤਨੀ ਨੇ ਦੋਸ਼ੀ ’ਤੇ ਹਮਲਾ ਕੀਤਾ ਅਤੇ ਉਸ ਤੋਂ ਬਾਅਦ ਪਤੀ ਨੇ ਉਸ ’ਤੇ ਚਾਕੂ ਮਾਰ ਦਿੱਤਾ।

ਸਹਾਇਕ ਸੈਸ਼ਨ ਜੱਜ ਨਵਜੀਤ ਬੁੱਧੀਰਾਜਾ ਨੇ ਕਿਹਾ ਕਿ ‘ਕੋਈ ਸੋਚੀ-ਸਮਝੀ ਯੋਜਨਾ’ ਨਹੀਂ ਸੀ ਅਤੇ ਨਾ ਹੀ ਪਤੀ ਨੇ ਕੋਈ ਗਲਤ ਫਾਇਦਾ ਉਠਾਇਆ ਜਾਂ ਬੇਰਹਿਮੀ ਨਾਲ ਘਟਨਾ ਨੂੰ ਅੰਜਾਮ ਦਿੱਤਾ ਪਰ ਉਸ ਨੂੰ ਪਤਾ ਸੀ ਕਿ ਇਸ ਸੱਟ ਨਾਲ ਉਸ ਦੀ ਪਤਨੀ ਦੀ ਮੌਤ ਹੋ ਸਕਦੀ ਹੈ। ਅਦਾਲਤ ਦੋਸ਼ੀ ਅਲਮੰਥਾ ਖਿਲਾਫ ਮਾਮਲੇ ਦੀ ਸੁਣਵਾਈ ਕਰ ਰਹੀ ਸੀ, ਜਿਸ ’ਤੇ 16 ਅਗਸਤ, 2009 ਨੂੰ ਆਪਣੀ ਪਤਨੀ ਦੀ ਹੱਤਿਆ ਦਾ ਦੋਸ਼ ਸੀ।

ਅਦਾਲਤ ਨੇ ਕਿਹਾ ਕਿ ਜੋੜੇ ਦੇ ਦੋ ਬੇਟਿਆਂ ਦੇ ਬਿਆਨਾਂ ਅਨੁਸਾਰ ਦੋਸ਼ੀ ਅਤੇ ਉਸ ਦੀ ਪਤਨੀ ਨੂੰ ਖੂਨ ਨਾਲ ਲਥਪਥ ਬੇਹੋਸ਼ ਮਿਲੇ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ।


author

Rakesh

Content Editor

Related News