ਕੇਜਰੀਵਾਲ ਨੂੰ ਈ-ਮੇਲ ''ਤੇ ਧਮਕੀ ਦੇਣ ਵਾਲਾ ਸ਼ਖਸ ਰਾਜਸਥਾਨ ਤੋਂ ਗ੍ਰਿ੍ਰਫਤਾਰ

Saturday, Oct 05, 2019 - 11:52 AM (IST)

ਕੇਜਰੀਵਾਲ ਨੂੰ ਈ-ਮੇਲ ''ਤੇ ਧਮਕੀ ਦੇਣ ਵਾਲਾ ਸ਼ਖਸ ਰਾਜਸਥਾਨ ਤੋਂ ਗ੍ਰਿ੍ਰਫਤਾਰ

ਨਵੀਂ ਦਿੱਲੀ— ਦਿੱਲੀ ਪੁਲਸ ਦੀ ਸਾਈਬਰ ਸੈੱਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ-ਮੇਲ 'ਤੇ ਧਮਕੀ ਦੇਣ ਵਾਲੇ ਨੂੰ ਗ੍ਰਿਫਤਾਰ ਕੀਤਾ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਪੁਲਸ ਨੇ ਦੋਸ਼ੀ ਸ਼ਖਸ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀ ਮਾਨਸਿਕ ਤੌਰ 'ਤੇ ਬੀਮਾਰ ਦੱਸਿਆ ਜਾ ਰਿਹਾ ਹੈ। ਦੋਸ਼ੀ ਅਜਮੇਰ ਦਾ ਰਹਿਣ ਵਾਲਾ ਹੈ, ਜੋ ਪਹਿਲਾਂ ਵੀ ਕਈ ਲੋਕਾਂ ਨੂੰ ਧਮਕੀ ਭਰੇ ਮੈਸੇਜ ਭੇਜ ਚੁਕਿਆ ਹੈ। ਹਾਲ ਹੀ 'ਚ ਦੋਸ਼ੀ ਨੇ ਗੂਗਲ ਤੋਂ ਦਿੱਲੀ ਦੇ ਮੁੱਖ ਮੰਤਰੀ ਦੀ ਮੇਲ ਆਈ.ਡੀ. ਕੱਢ ਕੇ ਉਨ੍ਹਾਂ ਨੂੰ ਧਮਕੀ ਭਰੇ ਅਤੇ ਭੱਦੇ ਮੇਲ ਕੀਤੇ ਸਨ। ਜਿਸ ਤੋਂ ਬਾਅਦ ਕੇਜਰੀਵਾਲ ਵਲੋਂ ਦਿੱਲੀ ਪੁਲਸ ਦੀ ਸਾਈਬਰ ਸੈੱਲ ਨੂੰ ਸ਼ਿਕਾਇਤ ਕੀਤੀ ਗਈ ਸੀ। ਪੁਲਸ ਨੇ ਦੋਸ਼ੀ ਦਾ ਲੈਪਟਾਪ ਸੀਜ਼ ਕਰ ਦਿੱਤਾ ਹੈ ਅਤੇ ਉਸ ਦੀ ਮੈਡੀਕਲ ਕਾਊਂਸਲਿੰਗ ਕਰਵਾਈ ਜਾਵੇਗੀ।

ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕੇਜਰੀਵਾਲ ਨੂੰ ਧਮਕੀ ਮਿਲੀ ਹੈ। ਇਸ ਤੋਂ ਪਹਿਲਾਂ ਬੀਤੇ ਅਗਸਤ ਮਹੀਨੇ ਮੁੰਬਈ ਦੇ ਰਹਿਣ ਵਾਲੇ ਇਕ ਸ਼ਖਸ ਨੇ ਕੇਜਰੀਵਾਲ ਸਮੇਤ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਧਮਕੀ ਭਰੇ ਮੇਲ ਭੇਜਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਦਿੱਲੀ ਪੁਲਸ ਨੇ ਖੁਲਾਸਾ ਕੀਤਾ ਸੀ ਕਿ 28 ਸਾਲਾ ਅਭਿਸ਼ੇਕ ਤਿਵਾੜੀ ਨੇ ਕੇਜਰੀਵਾਲ ਨੂੰ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਅਭਿਸ਼ੇਕ ਤਿਵਾੜੀ ਨੂੰ ਮੁੰਬਈ ਦੇ ਨਾਲਾਸੋਪਾਰਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀ ਨੇ ਦਿੱਲੀ ਸਥਿਤ ਇਕ ਰਾਸ਼ਟਰੀ ਪਾਰਟੀ ਦੇ ਹੈੱਡ ਕੁਆਰਟਰ ਨੂੰ ਵੀ ਬੰਬ ਨਾਲ ਉਡਾਉਣ ਦੀ ਕਥਿਤ ਤੌਰ 'ਤੇ ਧਮਕੀ ਦਿੱਤੀ ਸੀ।


author

DIsha

Content Editor

Related News