ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ! 5 ਸਾਲ ਬਾਅਦ ਕੈਨੇਡਾ ਤੋਂ ਪਰਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਹੀਨੇ ਬਾਅਦ ਸੀ ਵਿਆਹ

Monday, Mar 13, 2023 - 02:00 PM (IST)

ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ! 5 ਸਾਲ ਬਾਅਦ ਕੈਨੇਡਾ ਤੋਂ ਪਰਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਹੀਨੇ ਬਾਅਦ ਸੀ ਵਿਆਹ

ਪਾਨੀਪਤ (ਸਚਿਨ ਸ਼ਰਮਾ)- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੀ ਥਰਮਲ ਪਾਵਰ ਕਾਲੋਨੀ 'ਚ 28 ਸਾਲਾ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਖ਼ੁਲਾਸਾ ਨਹੀਂ ਹੋ ਸਕਿਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਹਿਮਾਚਲ ਦੇ ਪਹਿਲੇ ਟਿਊਲਿਪ ਗਾਰਡਨ 'ਚ ਖਿੜੇ 'ਟਿਊਲਿਪਸ', ਸੈਲਾਨੀਆਂ ਲਈ ਬਣੇ ਖਿੱਚ ਦਾ ਕੇਂਦਰ

ਇਕ ਮਹੀਨੇ ਬਾਅਦ ਹੋਣਾ ਸੀ ਵਿਆਹ

ਜਾਂਚ ਅਧਿਕਾਰੀ ਮੁਤਾਬਕ 28 ਸਾਲਾ ਪ੍ਰਕਾਸ਼ ਨਾਮੀ ਨੌਜਵਾਨ ਆਪਣੇ ਮਾਮਾ ਦੇ ਘਰ ਥਰਮਲ ਪਾਵਰ ਕਾਲੋਨੀ 'ਚ ਆਇਆ ਹੋਇਆ ਸੀ। ਮੂਲ ਰੂਪ ਤੋਂ ਪ੍ਰਕਾਸ਼ ਨੇਪਾਲ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਪਿਤਾ ਸ਼ਿਵਕੁਮਾਰ ਵੀ ਸਾਲ 2020 'ਚ ਥਰਮਲ ਪਾਵਰ ਸਟੇਸ਼ਨ ਤੋਂ ਸੇਵਾਮੁਕਤ ਹੋਏ ਸਨ। ਸੇਵਾਮੁਕਤ ਹੋਣ ਮਗਰੋਂ ਪਰਿਵਾਰ ਦਿੱਲੀ ਚੱਲਾ ਗਿਆ ਸੀ। ਪ੍ਰਕਾਸ਼ ਦੇ ਮਾਮਾ ਵੀ ਥਰਮਲ ਪਾਵਰ ਸਟੇਸ਼ਨ 'ਚ ਵਰਕਰ ਹਨ। 4 ਦਿਨ ਪਹਿਲਾਂ ਹੀ ਪ੍ਰਕਾਸ਼ ਪਾਨੀਪਤ ਦੇ ਥਰਮਲ ਵਾਸੀ ਆਪਣੇ ਮਾਮਾ ਦੇ ਘਰ ਆਇਆ ਹੋਇਆ ਸੀ। ਉਸ ਦਾ ਰਿਸ਼ਤਾ ਵੀ ਤੈਅ ਹੋ ਚੁੱਕਾ ਸੀ। ਕਰੀਬ ਇਕ ਮਹੀਨੇ ਬਾਅਦ ਪ੍ਰਕਾਸ਼ ਦਾ ਵਿਆਹ ਹੋਣਾ ਸੀ। 

ਇਹ ਵੀ ਪੜ੍ਹੋ- ਪੰਜਾਬ ਤੋਂ ਕਿਸਾਨਾਂ ਦਾ ਦਿੱਲੀ ਕੂਚ, ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਜੰਤਰ-ਮੰਤਰ 'ਤੇ ਧਰਨਾ ਪ੍ਰਦਰਸ਼ਨ

5 ਸਾਲ ਬਾਅਦ ਕੈਨੇਡਾ ਤੋਂ ਭਾਰਤ ਆਇਆ ਸੀ ਪ੍ਰਕਾਸ਼

ਪਰਿਵਾਰ ਮੁਤਾਬਕ 5 ਸਾਲ ਪਹਿਲਾਂ ਪ੍ਰਕਾਸ਼ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਇਸ ਤੋਂ ਬਾਅਦ ਉਹ ਉੱਥੇ ਹੀ ਨੌਕਰੀ ਕਰਨ ਲੱਗਾ ਸੀ। ਹੁਣ 5 ਸਾਲ ਬਾਅਦ ਉਹ ਕੈਨੇਡਾ ਤੋਂ ਭਾਰਤ ਪਰਤਿਆ ਸੀ। ਪਾਨੀਪਤ ਵਿਚ ਪਲਾਂਟ ਖਰੀਦਣ ਲਈ ਉਹ ਆਪਣੇ ਮਾਮਾ ਦੇ ਘਰ ਆਇਆ ਸੀ। 

ਇਹ ਵੀ ਪੜ੍ਹੋ-  'Oxford' 'ਚ ਪੜ੍ਹੀ ਕੁੜੀ ਨੇ ਸੰਭਾਲੀ ਸਿੱਖਿਆ ਮੰਤਰੀ ਦੀ ਕਮਾਨ, ਦਿੱਲੀ ਦੀ ਸਿਆਸੀ ਸ਼ਤਰੰਜ 'ਚ ਮਜ਼ਬੂਤ ਥੰਮ੍ਹ ਹੈ ਆਤਿਸ਼ੀ

ਕੈਨੇਡਾ ਤੋਂ ਪਰਤਣ ਮਗਰੋਂ ਗੁੰਮ-ਸੁੰਮ ਰਹਿੰਦਾ ਸੀ ਪ੍ਰਕਾਸ਼

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੈਨੇਡਾ ਤੋਂ ਭਾਰਤ ਪਰਤਣ ਮਗਰੋਂ ਉਹ ਗੁੰਮ-ਸੁੰਮ ਰਹਿੰਦਾ ਸੀ। ਉਹ ਹਮੇਸ਼ਾ ਪਰੇਸ਼ਾਨ ਲੱਗਦਾ ਸੀ। ਪੁੱਛਣ 'ਤੇ ਵੀ ਕਦੇ ਕਾਰਨ ਨਹੀਂ ਦੱਸਿਆ। 


author

Tanu

Content Editor

Related News