Free ਆਟੋ ਰਿਕਸ਼ਾ ਦੇ ਚੱਕਰ 'ਚ ਦੋਸਤਾਂ ਨਾਲ ਲਾ ਲਈ ਸ਼ਰਤ, ਚੱਲਦੇ ਪਟਾਕੇ 'ਤੇ ਬੈਠ ਗਿਆ ਨੌਜਵਾਨ, ਫਿਰ ਜੋ ਹੋਇਆ...
Monday, Nov 04, 2024 - 09:21 PM (IST)
ਬੇਂਗਲੁਰੂ- ਕਰਨਾਟਕ ਦੇ ਬੇਂਗਲੁਰੂ 'ਚ ਦੀਵਾਲੀ ਮੌਕੇ ਕਥਿਤ ਤੌਰ 'ਤੇ ਦੋਸਤਾਂ ਦੇ ਕਹਿਣ 'ਤੇ ਚੱਲਦੇ ਹੋਏ ਪਟਾਕਿਆਂ ਦੇ ਡੱਬੇ 'ਤੇ ਬੈਠਣ ਕਾਰਨ 32 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ਬਰੀਸ਼ ਕਥਿਤ ਤੌਰ 'ਤੇ ਸ਼ਰਾਬ ਦੇ ਨੇਸ਼ੇ 'ਚ ਸੀ ਅਤੇ ਉਸ ਨੇ ਆਪਣੇ 6 ਦੋਸਤਾਂ ਦੀ ਚੁਣੌਤੀ ਸਵੀਕਾਰ ਕਰ ਲਈ ਸੀ, ਜੋ (ਦੋਸਤ) ਖੁਦ ਵੀ ਨਸ਼ੇ 'ਚ ਸਨ। ਸ਼ਰਤ ਇਹ ਸੀ ਕਿ ਜੇਕਰ ਉਹ ਪਟਾਕੇ ਚੱਲਦੇ ਸਮੇਂ ਡੱਬੇ 'ਤੇ ਬੈਠ ਜਾਵੇਗਾ ਤਾਂ ਉਸ ਦੇ ਦੋਸਤ ਉਸ ਨੂੰ ਇਕ ਆਟੋ ਰਿਕਸ਼ਾ ਖਰੀਦ ਕੇ ਦੇਣਗੇ।
ਇਹ ਵੀ ਪੜ੍ਹੋ- Big Breaking : ਪੰਜਾਬ ਤੋਂ ਉਡਿਆ ਜਹਾਜ਼ ਆਗਰਾ 'ਚ ਕ੍ਰੈਸ਼
ਪੁਲਸ ਨੇ ਦੱਸਿਆ ਕਿ ਇਹ ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਜੋ ਹੁਣ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਜ਼ਬਰਦਸਤ ਧਮਾਕਾ ਹੋਣ 'ਤੇ ਸ਼ਬਰੀਸ਼ ਜ਼ਮੀਨ 'ਤੇ ਡਿੱਗ ਜਾਂਦਾ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਬਰੀਸ਼ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਸ਼ਨੀਵਾਰ ਨੂੰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਕਮਿਸ਼ਨਰ ਲੋਕੇਸ਼ ਜਗਲਾਸਰ ਨੇ ਕਿਹਾ ਕਿ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ 'ਚ ਸ਼ਾਮਲ ਸ਼ਬਰੀਸ਼ ਦੇ 6 ਦੋਸਤਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮੁਫ਼ਤ ਰਿਪੇਅਰ ਹੋਵੇਗਾ iPhone, ਐਪਲ ਨੇ ਲਾਂਚ ਕੀਤਾ ਨਵਾਂ ਪ੍ਰੋਗਰਾਮ, ਜਾਣੋ ਸ਼ਰਤਾਂ