ਪਿਤਾ ਨੇ ਆਪਣੀ 13 ਸਾਲਾ ਧੀ ਨਾਲ ਕੀਤਾ ਰੇਪ, ਗ੍ਰਿਫਤਾਰ

Wednesday, Mar 31, 2021 - 12:09 AM (IST)

ਪਿਤਾ ਨੇ ਆਪਣੀ 13 ਸਾਲਾ ਧੀ ਨਾਲ ਕੀਤਾ ਰੇਪ, ਗ੍ਰਿਫਤਾਰ

ਮੁੰਬਈ - ਮਹਾਰਾਸ਼ਟਰ ਦੇ ਠਾਣੇ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 47 ਸਾਲਾ ਪਿਤਾ ਨੇ ਆਪਣੀ 13 ਸਾਲਾ ਧੀ ਨਾਲ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹੀ ਨਹੀਂ ਉਹ ਦੂਜੀ ਨਬਾਲਿਗ ਧੀ ਨਾਲ ਵੀ ਛੇੜਛਾੜ ਕਰਦਾ ਸੀ। ਮਾਮਲਾ ਨੋਟਿਸ ਵਿੱਚ ਆਉਂਦਿਆਂ ਹੀ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਦਰਅਸਲ, ਇਹ ਮਾਮਲਾ ਨਵੀਂ ਮੁੰਬਈ ਦੇ ਬੇਲਾਪੁਰ ਦਾ ਹੈ। ਏਜੰਸੀਆਂ ਮੁਤਾਬਕ, ਦੋਸ਼ੀ ਪਿਤਾ ਪੇਸ਼ੇ ਤੋਂ ਡਰਾਈਵਰ ਹੈ। ਪੁਲਸ ਇੰਸਪੈਕਟਰ ਰਵੀਂਦਰ ਪਾਟਿਲ ਦਾ ਕਹਿਣਾ ਹੈ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੀਆਂ ਦੋ ਨਬਾਲਿਗ ਲੜਕੀਆਂ ਹਨ। ਇੱਕ ਧੀ 12 ਸਾਲ ਦੀ ਹੈ ਤਾਂ ਦੂਜੀ ਧੀ ਦੀ ਉਮਰ 13 ਸਾਲ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: DSGMC ਦੀਆਂ ਚੋਣਾਂ ਦਾ ਐਲਾਨ, 25 ਅਪ੍ਰੈਲ ਨੂੰ ਹੋਵੇਗੀ ਵੋਟਿੰਗ

ਜਾਂਚ ਵਿੱਚ ਪਾਇਆ ਗਿਆ ਹੈ ਕਿ ਦੋਸ਼ੀ ਆਪਣੀ 12 ਸਾਲਾ ਧੀ ਨਾਲ ਛੇੜਛਾੜ ਕਰਦਾ ਸੀ ਅਤੇ 13 ਸਾਲ ਦੀ ਧੀ ਨਾਲ ਬਲਾਤਕਾਰ ਕਰਦਾ ਸੀ। ਦੋਸ਼ੀ ਪਿਤਾ ਨੇ ਆਪਣੀ ਬੇਟੀਆਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਇਸ ਬਾਰੇ ਕਿਸੇ ਨੂੰ ਕੁੱਝ ਵੀ ਦੱਸਿਆ ਤਾਂ ਉਨ੍ਹਾਂ ਨੂੰ ਗੰਭੀਰ ਨਤੀਜਾ ਭੁਗਤਣ ਹੋਵੇਗਾ।

ਇਹ ਵੀ ਪੜ੍ਹੋ- ਰਾਹੁਲ ਗਾਂਧੀ ਨੇ ਵਿਦਿਆਰਥਣਾਂ ਨੂੰ ਦਿੱਤੀ ਜਾਪਾਨੀ ਮਾਰਸ਼ਲ ਆਰਟ ਦੀ ਸਿਖਲਾਈ, ਵੀਡੀਓ ਵਾਇਰਲ

ਇਸ ਮਾਮਲੇ ਦੇ ਖੁਲਾਸੇ ਤੋਂ ਬਾਅਦ ਦੋਸ਼ੀ ਪਿਤਾ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 354 ਅਤੇ 376 (ਬਲਾਤਕਾਰ ਲਈ ਸਜ਼ਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਨਾਲ ਹੀ ਜਿਨਸੀ ਅਪਰਾਧ ਤੋਂ ਬੱਚਿਆਂ ਦੀ ਹਿਫਾਜ਼ਤ (POCSO) ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News