ਮਾਸੂਮ ਦੀ ਹੱਤਿਆ ਕਰ ਕੇ ਲਾਸ਼ ਨਾਲ ਕੀਤਾ ਜਬਰ-ਜ਼ਨਾਹ
Wednesday, Jan 23, 2019 - 02:09 AM (IST)

ਗਾਜ਼ੀਆਬਾਦ– ਲੋਨੀ ਖੇਤਰ ’ਚ ਇਕ ਦਰਿੰਦੇ ਵਲੋਂ 6 ਸਾਲ ਦੀ ਮਾਸੂਮ ਬੱਚੀ ਦੀ ਹੱਤਿਆ ਕਰ ਕੇ ਉਸਦੀ ਲਾਸ਼ ਨਾਲ ਜਬਰ-ਜ਼ਨਾਹ ਕਰਨ ਦੀ ਖਬਰ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੀ ਸੋਮਵਾਰ ਸ਼ਾਮ ਟਿਊਸ਼ਨ ਤੋਂ ਆਉਣ ਉਪਰੰਤ ਟਿਊਟਰ ਭਈਆ ਕੋਲ ਜਾਣ ਦੀ ਗੱਲ ਕਹਿ ਕੇ ਘਰੋਂ ਗਈ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਪਰਤੀ। ਮੰਗਲਵਾਰ ਸਵੇਰੇ ਇਕ ਪਲਾਟ ਵਿਚੋਂ ਉਸਦੀ ਲਾਸ਼ ਮਿਲੀ। ਪੁਲਸ ਨੇ ਇਸ ਮਾਮਲੇ ਵਿਚ ਬੱਚੀ ਦੇ ਕਥਿਤ ਭਈਆ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ।