ਮਹਿਲਾ ਅਧਿਕਾਰੀ ਦੇ ਪਤੀ ਦਾ ਸ਼ਰਮਨਾਕ ਕਾਰਾ ! ਬੈੱਡਰੂਮ ਤੇ ਬਾਥਰੂਮ ’ਚ ਲਾ''ਤੇ ਖੁਫੀਆ ਕੈਮਰੇ
Thursday, Jul 24, 2025 - 09:45 AM (IST)

ਨੈਸ਼ਨਲ ਡੈਸਕ- ਮਹਾਰਾਸ਼ਟਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਮਹਿਲਾ ਅਧਿਕਾਰੀ ਨੇ ਆਪਣੇ ਪਤੀ ’ਤੇ ਨਿੱਜੀ ਪਲਾਂ ਨੂੰ ਰਿਕਾਰਡ ਕਰਨ ਲਈ ਬੈੱਡਰੂਮ ਵਿਚ ਖੁਫੀਆ ਕੈਮਰੇ ਲਗਾਉਣ ਅਤੇ 1.5 ਲੱਖ ਰੁਪਏ ਦਾਜ ਦੀ ਮੰਗ ਕਰ ਕੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤਸੀਹੇ ਦੇਣ ਦਾ ਦੋਸ਼ ਲਗਾਇਆ ਹੈ। ਇਹ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ 31 ਸਾਲਾ ਅਧਿਕਾਰੀ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਤੀ ਨੇ ਬਾਥਰੂਮ ਵਿਚ ਵੀ ਕੈਮਰੇ ਲਗਾਏ ਹੋਏ ਸਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; Gym ਮਾਲਕ ਦਾ ਗੋਲ਼ੀਆਂ ਮਾਰ ਕੇ ਕਤਲ
ਮਹਿਲਾ ਅਧਿਕਾਰੀ ਦਾ ਪਤੀ ਵੀ ਇਕ ਸਰਕਾਰੀ ਮੁਲਾਜ਼ਮ ਹੈ। ਉਸ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਦੇ ਪਤੀ, ਸੱਸ, ਤਿੰਨ ਨਣਾਨਾਂ ਅਤੇ 2 ਹੋਰਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 85 (ਪਤੀ ਜਾਂ ਸਹੁਰਿਆਂ ਵੱਲੋਂ ਔਰਤ ਨਾਲ ਬੇਰਹਿਮੀ), 115 (2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ) ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e