ਰਿਟਾਇਰਮੈਂਟ ਤੋਂ ਬਾਅਦ 71 ਸਾਲ ਦੀ ਉਮਰ ''ਚ ਵਿਅਕਤੀ ਨੇ ਪਾਸ ਕੀਤੀ CA ਦੀ ਪ੍ਰੀਖਿਆ, ਹੋ ਰਹੀ ਚਰਚਾ

Wednesday, Jul 09, 2025 - 01:02 PM (IST)

ਰਿਟਾਇਰਮੈਂਟ ਤੋਂ ਬਾਅਦ 71 ਸਾਲ ਦੀ ਉਮਰ ''ਚ ਵਿਅਕਤੀ ਨੇ ਪਾਸ ਕੀਤੀ CA ਦੀ ਪ੍ਰੀਖਿਆ, ਹੋ ਰਹੀ ਚਰਚਾ

ਨੈਸ਼ਨਲ ਡੈਸਕ : ਕਹਿੰਦੇ ਹਨ ਕਿ ਕਿਸੇ ਵੀ ਕੰਮ ਵਿਚ ਸਫ਼ਲਤਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਸ ਦੀ ਕੋਈ ਉਮਰ ਨਹੀਂ ਹੁੰਦੀ। ਬਸ ਉਸ ਕੰਮ ਨੂੰ ਕਰਨ ਦਾ ਹੌਂਸਲਾ ਹੋਣਾ ਚਾਹੀਦਾ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਰਹਿਣ ਵਾਲੇ 71 ਸਾਲਾ ਤਾਰਾਚੰਦ ਅਗਰਵਾਲ ਨੇ ਜੋ ਪ੍ਰਾਪਤੀ ਹਾਸਲ ਕੀਤੀ, ਉਹ ਹਰੇਕ ਵਿਅਕਤੀ ਲਈ ਇਕ ਪ੍ਰੇਰਨਾ ਹੈ। ਤਾਰਾਚੰਦ ਅਗਰਵਾਲ ਨੇ 71 ਸਾਲ ਦੀ ਉਮਰ ਵਿੱਚ ਚਾਰਟਰਡ ਅਕਾਊਂਟੈਂਟ (CA) ਦੀ ਪ੍ਰੀਖਿਆ ਪਾਸ ਕੀਤੀ ਹੈ। ਅਗਰਵਾਲ ਨੇ ਇਹ ਪ੍ਰੀਖਿਆ ਸਟੇਟ ਬੈਂਕ ਆਫ਼ ਇੰਡੀਆ (SBI) ਤੋਂ ਸੇਵਾਮੁਕਤ ਹੋਣ ਤੋਂ ਬਾਅਦ ਦਿੱਤੀ ਹੈ। 

ਇਹ ਵੀ ਪੜ੍ਹੋ - ਭਲਕੇ ਤੋਂ ਬੰਦ ਕਈ ਸਕੂਲ-ਕਾਲਜ, ਮੀਂਹ ਕਾਰਨ ਅਗਲੇ 48 ਘੰਟੇ ਅਲਰਟ ਰਹਿਣ ਦੀ ਚਿਤਾਵਨੀ

ਦੱਸ ਦੇਈਏ ਕਿ ਚਾਰਟਰਡ ਅਕਾਊਂਟੈਂਟ (CA) ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਹੁਣ ਇੱਕ ਚਾਰਟਰਡ ਅਕਾਊਂਟੈਂਟ ਵਜੋਂ ਕੰਮ ਕਰਨਗੇ। ਬੈਂਕ ਤੋਂ ਸੇਵਾਮੁਕਤੀ ਤੋਂ ਬਾਅਦ ਉਹਨਾਂ ਨੇ ਇਹ ਇੱਕ ਅਜਿਹੀ ਉਪਲਬਧੀ ਹਾਸਲ ਕੀਤੀ, ਜੋ ਨੌਜਵਾਨਾਂ ਲਈ ਇੱਕ ਚੁਣੌਤੀ ਹੈ। ਬਹੁਤ ਮੁਸ਼ਕਲ ਮੰਨੀ ਜਾਂਦੀ ਚਾਰਟਰਡ ਅਕਾਊਂਟੈਂਟ ਪ੍ਰੀਖਿਆ ਪਾਸ ਕਰਕੇ ਉਹਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਅੱਜ ਵੀ ਕੰਮ ਲਈ ਸਰਗਰਮ ਹਨ ਅਤੇ ਅੱਗੇ ਵੀ ਰਹਿਣਗੇ। 

ਇਹ ਵੀ ਪੜ੍ਹੋ - School Holidays : ਮੁੜ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ

ਪਤਾ ਲੱਗਾ ਹੈ ਕਿ ਤਾਰਾਚੰਦ ਆਪਣੀ ਪੋਤੀ ਨੂੰ ਸੀਏ ਦੀ ਪ੍ਰੀਖਿਆ ਦੇਣ ਲਈ ਤਿਆਰ ਕਰਦੇ ਸਨ। ਇਸ ਦੌਰਾਨ ਉਹਨਾਂ ਦੀ ਵੀ ਇਸ ਵਿੱਚ ਦਿਲਚਸਪੀ ਵਧ ਗਈ ਅਤੇ ਖੁਦ ਪ੍ਰੀਖਿਆ ਦੇਣ ਦਾ ਫ਼ੈਸਲਾ ਕੀਤਾ। ਐਤਵਾਰ ਨੂੰ ਜਦੋਂ ਸੀਏ ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ ਗਏ ਤਾਂ ਪਾਸ ਹੋਣ ਵਾਲਿਆਂ ਵਿੱਚ ਤਾਰਾਚੰਦ ਵੀ ਸ਼ਾਮਲ ਸੀ। ਇਸ ਮੁਸ਼ਕਲ ਪ੍ਰੀਖਿਆ ਨੂੰ ਪਾਸ ਕਰਨ ਦੀ ਪ੍ਰੇਰਨਾ ਉਹਨਾਂ ਦੀ ਪੋਤੀ ਸੀ, ਜਿਸਨੇ ਅਜਿਹਾ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ। ਤਾਰਾਚੰਦ ਦੀ ਪ੍ਰਾਪਤੀ ਦੀ ਸੋਸ਼ਲ ਮੀਡੀਆ 'ਤੇ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਕਈ ਚਾਰਟਰਡ ਅਕਾਊਂਟੈਂਟਾਂ ਨੇ ਉਸਦੀ ਸਫਲਤਾ ਨੂੰ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ - ਭਾਰਤ ਬੰਦ ਦੌਰਾਨ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਸਕੂਲਾਂ 'ਚ ਛੁੱਟੀ ਜਾਂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News