ਕ੍ਰਿਕਟ ਵਰਲਡ ਕੱਪ ਫਾਈਨਲ ਮੈਚ ਵੇਖਦੇ ਹੋਏ ਸ਼ਖ਼ਸ ਨੇ ਕੀਤਾ ਛੋਟੇ ਭਰਾ ਦਾ ਕਤਲ

Wednesday, Nov 22, 2023 - 06:40 PM (IST)

ਕ੍ਰਿਕਟ ਵਰਲਡ ਕੱਪ ਫਾਈਨਲ ਮੈਚ ਵੇਖਦੇ ਹੋਏ ਸ਼ਖ਼ਸ ਨੇ ਕੀਤਾ ਛੋਟੇ ਭਰਾ ਦਾ ਕਤਲ

ਅਮਰਾਵਤੀ- ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ 'ਚ ਕ੍ਰਿਕਟ ਵਰਲਡ ਕੱਪ ਫਾਈਨਲ ਮੈਚ ਵੇਖਦੇ ਹੋਏ ਸ਼ਰਾਬ ਦੇ ਨਸ਼ੇ ਵਿਚ ਧੁੱਤ 32 ਸਾਲਾ ਇਕ ਸ਼ਖ਼ਸ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਅਤੇ ਪਿਤਾ ਨੂੰ ਜ਼ਖ਼ਮੀ ਕਰ ਦਿੱਤਾ। ਪੁਲਸ ਨੇ ਦੋਸ਼ੀ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਘਟਨਾ ਅੰਜਨਗਾਂਵ ਬਾੜੀ ਪਿੰਡ ਵਿਚ ਐਤਵਾਰ ਉਸ ਸਮੇਂ ਵਾਪਰੀ, ਜਦੋਂ ਪ੍ਰਵੀਣ ਇੰਗੋਲੇ ਟੀਵੀ 'ਤੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਫਾਈਨਲ ਮੈਚ ਵੇਖਦੇ ਹੋਏ ਸ਼ਰਾਬ ਪੀ ਰਿਹਾ ਸੀ। 

ਇਹ ਵੀ ਪੜ੍ਹੋ- ਵੱਡੀ ਖ਼ਬਰ : ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਬਹਾਲ ਕੀਤੀ ਈ-ਵੀਜ਼ਾ ਸਰਵਿਸ

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਵੀਣ ਦੇ ਪਿਤਾ ਰਮੇਸ਼ (65) ਨੇ ਉਸ ਦਾ ਮੋਬਾਇਲ ਫੋਨ ਖੋਹ ਲਿਆ ਸੀ, ਜਿਸ ਤੋਂ ਬਾਅਦ ਦੋਸ਼ੀ ਸ਼ਖ਼ਸ ਨੇ ਪਿਤਾ 'ਤੇ ਲੋਹੇ ਦੀ ਛੜ ਨਾਲ ਹਮਲਾ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਛੋਟੇ ਭਰਾ ਅੰਕਿਤ 'ਤੇ ਵੀ ਛੜ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਫਾਈਨਲ ਮੈਚ ਵਿਚ ਭਾਰਤ ਦੀ ਹਾਰ ਘਟਨਾ ਦੀ ਮੁੱਖ ਵਜ੍ਹਾ ਨਹੀਂ ਸੀ। ਅਜਿਹਾ ਸ਼ਰਾਬ ਦੇ ਪ੍ਰਭਾਵ ਅਤੇ ਗੁੱਸੇ 'ਚ ਹੋਇਆ। ਪੁਲਸ ਨੇ ਦੱਸਿਆ ਕਿ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- 38 ਦੰਦਾਂ ਵਾਲੀ ਭਾਰਤੀ ਔਰਤ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ, ਕਿਹਾ- ਮੇਰੀ ਜ਼ਿੰਦਗੀ ਭਰ ਦੀ ਉਪਲੱਬਧੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News