ਰਾਜਸਥਾਨ ''ਚ ਟਿਊਬਵੈੱਲਾਂ ਤੋਂ ਪਾਣੀ ਭਰਨ ''ਤੇ ਵਿਅਕਤੀ ਦੀ ਹੱਤਿਆ, 3 ਮੁਲਜ਼ਮ ਕਾਬੂ

Tuesday, Nov 08, 2022 - 03:27 AM (IST)

ਰਾਜਸਥਾਨ ''ਚ ਟਿਊਬਵੈੱਲਾਂ ਤੋਂ ਪਾਣੀ ਭਰਨ ''ਤੇ ਵਿਅਕਤੀ ਦੀ ਹੱਤਿਆ, 3 ਮੁਲਜ਼ਮ ਕਾਬੂ

ਜੋਧਪੁਰ : ਰਾਜਸਥਾਨ ਦੇ ਜੋਧਪੁਰ 'ਚ ਇੱਕ ਟਿਊਬਵੈੱਲ ਤੋਂ ਪਾਣੀ ਲੈਣ ਲਈ ਇੱਕ 46 ਸਾਲਾ ਆਦਿਵਾਸੀ ਵਿਅਕਤੀ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕ ਦੇ ਭਰਾ ਅਸ਼ੋਕ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਸੂਰਸਾਗਰ ਦੇ ਭੋਮੀਆਜੀ ਘਾਟੀ ਦੇ ਰਹਿਣ ਵਾਲੇ ਕਿਸ਼ਨਲਾਲ ਭੀਲ (46) ਨੂੰ ਜਾਤੀਸੂਚਕ ਸ਼ਬਦ ਕਹੇ ਅਤੇ ਪਰਿਵਾਰਕ ਮੈਂਬਰਾਂ ਨੂੰ ਕਿਸ਼ਨਲਾਲ ਨੂੰ ਹਸਪਤਾਲ ਲਿਜਾਣ ਨਹੀਂ ਦਿੱਤਾ।
ਉਨ੍ਹਾਂ ਦੱਸਿਆ ਕਿ ਪੁਲਸ ਦੇ ਆਉਣ ਤੋਂ ਬਾਅਦ ਹੀ ਪਰਿਵਾਰਕ ਮੈਂਬਰ ਗੰਭੀਰ ਜ਼ਖ਼ਮੀ ਕਿਸ਼ਨਲਾਲ ਨੂੰ ਹਸਪਤਾਲ ਲੈ ਜਾ ਸਕੇ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕੋਰਟ ਵੱਲੋਂ ਕਾਂਗਰਸ ਨੂੰ ਵੱਡਾ ਝਟਕਾ, 'ਭਾਰਤ ਜੋੜੋ' ਯਾਤਰਾ ਦੇ ਟਵਿੱਟਰ ਹੈਂਡਲ ਨੂੰ ਬਲਾਕ ਕਰਨ ਦੇ ਹੁਕਮ

ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਮੁਲਜ਼ਮ ਸ਼ਕੀਲ, ਨਾਸਿਰ ਅਤੇ ਬਬਲੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੁਰਸਾਗਰ ਥਾਣਾ ਇੰਚਾਰਜ ਗੌਤਮ ਦੋਤਾਸਰਾ ਨੇ ਦੱਸਿਆ ਕਿ ਘਟਨਾ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਸਾਰੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੇ ਨਾਲ-ਨਾਲ ਪੀੜਤ ਪਰਿਵਾਰ ਨੇ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੀ ਮੰਗ ਕਰਦੇ ਹੋਏ ਕਿਸ਼ਨਲਾਲ ਦੇ ਪਰਿਵਾਰ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਉਸਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ।


author

Mandeep Singh

Content Editor

Related News