ਸ਼ਖਸ ਨੇ ਆਪਣੇ ਪਰਿਵਾਰ ਦੇ 5 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਫਿਰ ਖੁਦ ਕੀਤੀ ਖੁਦਕੁਸ਼ੀ

Monday, Jun 21, 2021 - 11:50 PM (IST)

ਸ਼ਖਸ ਨੇ ਆਪਣੇ ਪਰਿਵਾਰ ਦੇ 5 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਫਿਰ ਖੁਦ ਕੀਤੀ ਖੁਦਕੁਸ਼ੀ

ਨਾਗਪੁਰ - ਨਾਗਪੁਰ ਵਿੱਚ ਇੱਕ ਵਿਅਕਤੀ ਨੇ ਆਪਣੇ ਦੋ ਮਾਸੂਮ ਬੱਚਿਆਂ, ਪਤਨੀ, ਸੱਸ ਅਤੇ ਸਾਲੀ ਦਾ ਗਲਾ ਵੱਡ ਕੇ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਉਸ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਹੱਤਿਆ ਨਾਲ ਨਾਗਪੁਰ ਸ਼ਹਿਰ ਵਿੱਚ ਭਾਜੜ ਮੱਚ ਗਈ।

ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਤਹਿਸੀਲ ਥਾਣੇ ਦੇ ਗੋਲੀਬਾਰ ਚੌਕ ਦੇ ਕੋਲ ਪਾੱਠੀ ਗਲੀ ਦੀ ਹੈ। ਜਿੱਥੇ ਐਤਵਾਰ ਅਤੇ ਸੋਮਵਾਰ ਨੂੰ ਇੱਕ ਸ਼ਖਸ ਨੇ 5 ਲੋਕਾਂ ਦੀ ਹੱਤਿਆ ਕਰ ਦਿੱਤੀ। ਪੁਲਸ ਮੁਤਾਬਕ, ਲਾਸ਼ਾਂ ਦੇ ਨਾਮ ਦੁਰਗਾ ਮਾਤੁਲਕਰ, ਪਰੀ ਮਾਤੁਲਕਰ ਸਾਹਿਲ ਮਾਤੁਲਕਰ, ਅਮੀਸ਼ਾ ਬੋਬਡੇ, ਲਕਸ਼ਮੀ ਬੋਬਡੇ ਹਨ। ਇਨ੍ਹਾਂ 5 ਲੋਕਾਂ ਦੀ ਹੱਤਿਆ ਕਰਣ ਵਾਲੇ ਦਾ ਨਾਮ ਆਲੋਕ ਮਾਤੁਲਕਰ ਹੈ।

ਇਹ ਵੀ ਪੜ੍ਹੋ- ਅਗਲੀ ਮਹਾਮਾਰੀ 'ਚ ਨਹੀਂ ਕੰਮ ਆਉਣਗੀਆਂ ਐਂਟੀਬਾਇਓਟਿਕ ਦਵਾਈਆਂ, ਰਿਸਰਚ 'ਚ ਖੁਲਾਸਾ

ਪੁਲਸ ਨੇ ਦੱਸਿਆ ਕਿ ਦੋਸ਼ੀ ਦਾ ਨਾਮ ਆਲੋਕ ਹੈ। ਉਸ ਨੇ ਆਪਣੇ ਪਰਿਵਾਰ ਦੇ ਲੋਕਾਂ ਦੀ ਹੱਤਿਆ ਕਰਣ ਤੋਂ ਬਾਅਦ ਖੁਦ ਵੀ ਫ਼ਾਂਸੀ ਲਗਾ ਕੇ ਆਤਮਹੱਤਿਆ ਕਰ ਲਈ। ਇਸ ਘਟਨਾ ਦੇ ਪਿੱਛੇ ਫਿਲਹਾਲ ਯਕੀਨੀ ਕਾਰਨ ਪਤਾ ਨਹੀਂ ਚੱਲ ਸਕਿਆ ਹੈ। ਉਥੇ ਹੀ, ਘਟਨਾ ਗ਼ੈਰ-ਕਾਨੂੰਨੀ ਸੰਬੰਧ ਦੇ ਚੱਲਦੇ ਹੋਣ ਦੀ ਚਰਚਾ ਹੈ। ਹਾਲਾਂਕਿ, ਫਿਲਹਾਲ ਪੁਲਸ ਮੁੱਖ ਤੌਰ 'ਤੇ ਕੁੱਝ ਵੀ ਬੋਲਣ ਤੋਂ ਬੱਚ ਰਹੀ ਹੈ।

ਪੁਲਸ ਕਮਿਸ਼ਨਰ ਅਮਿਤੇਸ਼ ਕੁਮਾਰ ਦਾ ਕਹਿਣਾ ਹੈ ਕਿ ਆਲੋਕ ਅਮਰਾਵਤੀ ਵਿੱਚ ਕੱਪੜੇ ਦੇ ਕੰਮ-ਕਾਜ ਨਾਲ ਜੁੜਿਆ ਹੋਇਆ ਸੀ। ਉੱਥੇ ਉਸ ਨੂੰ ਕੱਪੜੇ ਦੇ ਕੰਮ-ਕਾਜ ਵਿੱਚ ਨੁਕਸਾਨ ਹੋਣ ਕਾਰਨ ਨਾਗਪੁਰ ਆ ਗਿਆ। ਇਸ ਤੋਂ ਬਾਅਦ ਨਾਗਪੁਰ ਵਿੱਚ ਇੱਕ ਕਿਰਾਏ ਦਾ ਮਕਾਨ ਲੈ ਕੇ ਆਪਣੀ ਪਤਨੀ ਅਤੇ ਦੋਨਾਂ ਬੱਚਿਆਂ ਦੇ ਨਾਲ ਰਹਿਣ ਲੱਗਾ। ਉਸ ਦੇ ਕਮਰੇ ਤੋਂ ਕੁੱਝ ਦੂਰੀ 'ਤੇ ਹੀ ਉਸ ਦੀ ਸੱਸ ਲਕਸ਼ਮੀ, ਸਾਲੀ ਅਮੀਸ਼ਾ ਅਤੇ ਸਹੁਰਾ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ।

ਇਹ ਵੀ ਪੜ੍ਹੋ- ਇਹ ਵੀ ਪੜ੍ਹੋ- ਟੀਕਾਕਰਨ 'ਚ ਬਣਾ ਰਿਕਾਰਡ, ਇੱਕ ਦਿਨ 'ਚ 81 ਲੱਖ ਟੀਕਾ ਲੱਗਣ 'ਤੇ PM ਮੋਦੀ ਬੋਲੇ- 'ਵੈਲਡਨ ਇੰਡੀਆ'

ਪੁਲਸ ਨੇ ਦੱਸਿਆ ਕਿ ਆਲੋਕ ਨੇ ਸਾਲੀ ਅਤੇ ਸੱਸ ਦੀ ਹੱਤਿਆ ਉਨ੍ਹਾਂ ਦੇ ਕਿਰਾਏ ਦੇ ਕਮਰੇ ਵਿੱਚ ਜਾ ਕੇ ਕੀਤੀ। ਉੱਥੋਂ ਵਾਪਸ ਆਉਣ ਤੋਂ ਬਾਅਦ ਆਪਣੀ ਪਤਨੀ ਅਤੇ ਦੋਨਾਂ ਬੱਚਿਆਂ ਦੀ ਹੱਤਿਆ ਕੀਤੀ। ਇਸ ਤੋਂ ਬਾਅਦ ਖੁਦ ਵੀ ਆਤਮਹੱਤਿਆ ਕਰ ਲਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਹੀ ਪਰਿਵਾਰ ਦੇ 6 ਮੈਬਰਾਂ ਦੀ ਮੌਤ ਤੋਂ ਬਾਅਦ ਨਾਗਪੁਰ ਸ਼ਹਿਰ ਵਿੱਚ ਭਾਜੜ ਮੱਚ ਗਈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ ਪਰ ਮੁਢਲੀ ਜਾਣਕਾਰੀ ਇਸ ਮਾਮਲੇ ਵਿੱਚ ਪਰਿਵਾਰਕ ਝਗੜਾ ਦੱਸਿਆ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News