ਹੁਣ 2 ਮਹੀਨੇ ਨਹੀਂ ਹੋਵੇਗੀ ‘ਮਨ ਕੀ ਬਾਤ’
Sunday, Feb 24, 2019 - 09:26 PM (IST)

ਨਵੀਂ ਦਿੱਲੀ, (ਭਾਸ਼ਾ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮਾਰਚ ਤੇ ਅਪ੍ਰੈਲ ਦੇ ਮਹੀਨਿਆਂ ’ਚ ਲੋਕ ਸਭਾ ਦੀਆਂ ਆਮ ਚੋਣਾਂ ਨੂੰ ਧਿਆਨ ’ਚ ਰੱਖਦਿਆਂ ‘ਮਨ ਕੀ ਬਾਤ’ ਪ੍ਰੋਗਰਾਮ ਦਾ ਪ੍ਰਸਾਰਣ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮਈ ਦੇ ਆਖਰੀ ਐਤਵਾਰ ਤੋਂ ਇਸ ਦੀ ਮੁੜ ਵਾਪਸੀ ਹੋਵੇਗੀ। ਜੇ ਆਮ ਚੋਣਾਂ ਮਾਰਚ ਤੇ ਅਪ੍ਰੈਲ ’ਚ ਹੁੰਦੀਆਂ ਹਨ ਤਾਂ ਮਈ ਦੇ ਆਖਰੀ ਐਤਵਾਰ ਤੋਂ ਪਹਿਲਾਂ ਇਹ ਗੱਲ ਸਪੱਸ਼ਟ ਹੋ ਜਾਏਗੀ ਕਿ ਅਗਲੀ ਸਰਕਾਰ ਕਿਸ ਦੀ ਬਣਨੀ ਹੈ। ਮੋਦੀ ਨੇ ਮੁੜ ਪ੍ਰਧਾਨ ਮੰਤਰੀ ਬਣਨ ਦਾ ਭਰੋਸਾ ਪ੍ਰਗਟਾਉਂਦਿਆ ਕਿਹਾ ਕਿ ਫਿਰ ਕਈ ਸਾਲਾਂ ਤਕ ‘ਮਨ ਕੀ ਬਾਤ’ ਕਰਾਂਗਾ। ਮੋਦੀ ਨੇ ਕਿਹਾ ਕਿ ਅਗਲੇ 2 ਮਹੀਨੇ ਅਸੀਂ ਸਭ ਚੋਣਾਂ ਦੀ ਗਹਿਮਾ-ਗਹਿਮੀ ’ਚ ਰੁੱਝੇ ਹੋਵਾਂਗੇ । ਮੈਂ ਖੁਦ ਵੀ ਚੋਣ ਲੜ ਰਿਹਾ ਹੋਵਾਂਗਾ। ਇਸ ਲਈ 2 ਮਹੀਨੇ ‘ਮਨ ਕੀ ਬਾਤ’ ਨਹੀਂ ਹੋ ਸਕੇਗੀ। ਅਗਲਾ ਪ੍ਰਸਾਰਣ 26 ਮਈ ਨੂੰ ਹੀ ਹੋ ਸਕੇਗਾ।