''ਟਾਇਲਟ ਏਕ ਪ੍ਰੇਮ ਕਥਾ'' ਦੀ ਉਲਟੀ ਕਹਾਣੀ, 2 ਸਾਲਾਂ ਤੋਂ ਸਹੁਰੇ ਨਹੀਂ ਗਿਆ ਜਵਾਈ, ਤਲਾਕ ਤਕ ਪਹੁੰਚੀ ਨੌਬਤ

Sunday, Jan 14, 2024 - 08:40 PM (IST)

''ਟਾਇਲਟ ਏਕ ਪ੍ਰੇਮ ਕਥਾ'' ਦੀ ਉਲਟੀ ਕਹਾਣੀ, 2 ਸਾਲਾਂ ਤੋਂ ਸਹੁਰੇ ਨਹੀਂ ਗਿਆ ਜਵਾਈ, ਤਲਾਕ ਤਕ ਪਹੁੰਚੀ ਨੌਬਤ

ਨਾਲੰਦਾ- ਤੁਸੀਂ ਬਾਲੀਵੁੱਡ ਦੀ ਫਿਲ 'ਟਾਇਲਟ ਏਕ ਪ੍ਰੇਮ ਕਥਾ' ਤਾਂ ਦੇਖੀ ਹੋਵੇਗੀ, ਜਿਸ ਵਿਚ ਇਕ ਪਤਨੀ ਸਹੁਰੇ ਘਰ 'ਚ ਟਾਇਲਟ ਨਾ ਹੋਣ ਕਾਰਨ ਆਪਣੇ ਪਤੀ ਦਾ ਘਰ ਛੱਡ ਦਿੰਦੀ ਹੈ। ਕੁਝ ਅਜਿਹਾ ਹੀ ਮਾਮਲਾ ਬਿਹਾਰ ਦੇ ਨਾਲੰਦਾ ਤੋਂ ਸਾਹਮਣੇ ਆਇਆ ਹੈ। ਇਥੇ ਫਰਕ ਸਿਰਫ ਇੰਨਾ ਹੈ ਕਿ ਪਤਨੀ ਦੇ ਪੇਕੇ ਘਰ 'ਚ ਟਾਇਲਟ ਨਹੀਂ ਹੈ। ਅਜਿਹੇ 'ਚ ਪਤੀ ਨੇ ਆਪਣੇ ਸਹੁਰੇ ਹੀ ਜਾਣਾ ਛੱਡ ਦਿੱਤਾ। ਪਤੀ ਦੋ ਸਾਲਾਂ ਤੋਂ ਆਪਣੇ ਸਹੁਰੇ ਘਰ ਨਹੀਂ ਗਿਆ। ਗੱਲ ਤਲਾਕ ਤਕ ਪਹੁੰਚ ਗਈ ਹੈ। ਕੁੜੀ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣੇ 'ਚ ਕੀਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ- ਮੁੰਬਈ 'ਚ ਬਹੁਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ (ਵੀਡੀਓ)

ਮਾਮਲਾ ਨਾਲੰਦਾ ਜ਼ਿਲ੍ਹੇ ਦੇ ਤੇਲਮਰ ਪਿੰਡ ਦਾ ਹੈ। ਇਥੇ ਟਾਇਲਟ ਨਾ ਹੋਣ ਕਾਰਨ ਇਕ ਪਰਿਵਾਰ 'ਚ ਤਣਾਅ ਵੱਧ ਗਿਆ। ਜਵਾਈ ਨੇ ਆਪਣੇ ਸਹੁਰੇ ਪਰਿਵਾਰ ਵਾਲਿਆਂ ਨੂੰ ਧਮਕੀ ਦੇ ਦਿੱਤੀ ਕਿ ਜੇਕਰ ਉਨ੍ਹਾਂ ਦੇ ਘਰ ਟਾਇਲਟ ਨਹੀਂ ਬਣਿਆ ਤਾਂ ਉਹ ਆਪਣੀ ਪਤਨੀ ਨੂੰ ਤਲਾਕ ਦੇ ਦੇਵੇਗਾ। ਇਸ ਗੱਲ ਤੋਂ ਗੁੱਸੇ ਹੋ ਕੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਵਿਆਹ ਕਰਵਾਉਣ ਵਾਲੇ ਵਿਚੋਲੇ ਨੂੰ ਸ਼ਿਕਾਇਤ ਕੀਤੀ। ਵਿਚੋਲੇ ਨੇ ਵੀ ਕੁੜੀ ਦੇ ਪਰਿਵਾਰ ਵਾਲਿਆਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ। ਦੋਸ਼ ਹੈ ਕਿ ਵਿਆਹ ਕਰਵਾਉਣ ਵਾਲੇ ਵਿਚੋਲੇ ਨੇ ਕੁੜੀ ਦੇ ਪਰਿਵਾਰ ਦੇ ਨਾਲ ਕੁੱਟਮਾਰ ਕਰ ਦਿੱਤੀ। 

ਇਹ ਵੀ ਪੜ੍ਹੋ- ਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਦਮ ਘੁੱਟਣ ਨਾਲ 5 ਜੀਆਂ ਦੀ ਮੌਤ

2 ਸਾਲ ਪਹਿਲਾਂ ਹੋਇਆ ਸੀ ਵਿਆਹ

ਘਟਨਾ ਦੇ ਸਬੰਧ 'ਚ ਕੁੜੀ ਦੀ ਮਾਂ ਸਰਗੁਨ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ 2 ਸਾਲ ਪਹਿਲਾਂ ਯਾਨੀ 2021 'ਚ ਪਟਨਾ ਸਿਟੀ ਦੇ ਰਹਿਣ ਵਾਲੇ ਵਿੱਕੀ ਨਾਲ ਹੋਇਆ ਸੀ। ਵਿਆਹ ਦੇ ਸਮੇਂ ਵਿੱਕੀ ਨੇ ਆਪਣੇ ਸਹੁਰਿਆਂ ਨੂੰ ਟਾਇਲਟ ਬਣਵਾਉਣ ਲਈ ਕਿਹਾ ਸੀ। ਉਦੋਂ ਕੁੜੀ ਦੇ ਪਿਤਾ ਨੇ ਵਿੱਕੀ ਨਾਲ ਟਾਇਲਟ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਵਿਆਹ ਤੋਂ ਬਾਅਦ ਵੀ ਉਨ੍ਹਾਂ ਨੇ ਟਾਇਲਟ ਨਹੀਂ ਬਣਵਾਇਆ। ਇਸ ਕਾਰਨ ਵਿਆਹ ਤੋਂ ਲੈ ਕੇ ਹੁਣ ਤਕ 2 ਸਾਲ ਹੋ ਗਏ ਜਵਾਈ ਨੇ ਇਕ ਵਾਰ ਵੀ ਸਹੁਰੇ ਘਰ ਪੈਰ ਨਹੀਂ ਪਾਇਆ।

ਸੱਸ ਨੇ ਦੱਸਿਆ ਟਾਇਲਟ ਨਾ ਬਣ ਸਕਣ ਦਾ ਕਾਰਨ

ਵਿੱਕੀ ਦੀ ਸੱਸ ਸਰਗੁਨ ਦੇਵੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਕੋਲ ਟਾਇਲਟ ਬਣਵਾਉਣ ਲਈ ਪੈਸੇ ਨਹੀਂ ਹਨ। ਨਾ ਹੀ ਸਰਕਾਰੀ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਅਜਿਹੇ 'ਚ ਟਾਇਲਟ ਕਿਵੇਂ ਬਣੇਗਾ।

ਇਹ ਵੀ ਪੜ੍ਹੋ- ਹੈਰਾਨੀਜਨਕ : 14 ਸਾਲਾਂ ਤਕ ਕੁੜੀ ਦੇ ਗਲੇ 'ਚ ਫਸਿਆ ਰਿਹਾ 1 ਰੁਪਏ ਦਾ ਸਿੱਕਾ, ਜਾਣੋ ਪੂਰਾ ਮਾਮਲਾ


author

Rakesh

Content Editor

Related News