ਵਿਅਕਤੀ ਲਈ ਕੁੱਲੂ ਦਾ ਹਨੀਮੂਨ ਬਣਿਆ ਮੌਤ, ਪੈਰਾਗਲਾਈਡਿੰਗ ਦੌਰਾਨ ਖੁੱਲ੍ਹੀ ਰੱਸੀ

11/29/2019 2:57:57 PM

ਕੁੱਲੂ—ਹਨੀਮੂਨ ਮਨਾਉਣ ਲਈ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਗਏ ਇੱਕ ਸ਼ਖਸ ਦੀ ਪੈਰਾਗਲਾਈਡਿੰਗ ਦੌਰਾਨ ਵਾਪਰੇ ਹਾਦਸੇ 'ਚ ਮੌਤ ਹੋ ਗਈ। ਕੁੱਲੂ ਦੇ ਐੱਸ.ਪੀ. ਗੌਰਵ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਪਹਿਚਾਣ ਅਰਵਿੰਦ ਦੇ ਰੂਪ 'ਚ ਹੋਈ, ਜੋ ਕਿ ਚੇਨਈ ਦਾ ਰਹਿਣ ਵਾਲਾ ਸੀ। ਐੱਸ.ਪੀ ਨੇ ਦੱਸਿਆ ਕਿ ਪੈਰਾਗਲਾਈਡਿੰਗ ਕਰਦੇ ਸਮੇਂ ਹਵਾ 'ਚ ਉੱਡਣ ਸਮੇਂ ਉਨ੍ਹਾਂ ਦਾ ਹਾਰਨੇਸ ਢਿੱਲਾ ਹੋ ਗਿਆ ਅਤੇ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ।

ਪੁਲਸ ਮੁਤਾਬਕ ਅਰਵਿੰਦ ਅਡਵੈਂਚਰਸ ਰਾਈਡ ਦਾ ਮਜ਼ਾ ਲੈਣਾ ਚਾਹੁੰਦਾ ਸੀ ਜਦਕਿ ਨਵ ਵਿਆਹੀ ਪਤਨੀ ਗ੍ਰਾਊਂਡ 'ਤੇ ਉਸ ਦੀ ਉਡੀਕ ਕਰ ਰਹੀ ਸੀ। ਹਾਦਸੇ 'ਚ ਪਾਇਲਟ ਨੂੰ ਵੀ ਲੈਂਡਿੰਗ ਦੌਰਾਨ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ ਪਾਇਲਟ ਕੋਲ ਪੈਰਾਗਲਾਈਡਿੰਗ ਫਲਾਇੰਗ ਦਾ ਵੈਲਿਡ ਲਾਈਸੈਂਸ ਵੀ ਸੀ ਹਾਲਾਂਕਿ ਪੁਲਸ ਇਸ ਸੰਬੰਧੀ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਹਾਦਸੇ ਕਾਰਨ ਇੱਕ ਵਾਰ ਫਿਰ ਤੋਂ ਸਵਾਲ ਚੁੱਕ ਜਾ ਰਹੇ ਹਨ ਕਿ ਆਖਰ ਅਡਵੈਂਚਰਸ ਐਕਟੀਵਿਟੀਜ਼ ਕਿੰਨੀ ਸੁਰੱਖਿਅਤ ਹੈ। ਸੈਲਾਨੀ ਬਿਨਾਂ ਸੁਰੱਖਿਆ ਮਾਰਕ ਚੈੱਕ ਕੀਤੇ ਰਿਵਰ ਰਾਫਟਿੰਗ, ਕ੍ਰਾਸਿੰਗ, ਪੈਰਾਗਲਾਈਡਿੰਗ ਵਰਗੀਆਂ ਕਈ ਐਕਟੀਵਿਟੀਜ਼ ਦੀ ਸਹੂਲਤ ਲੈਂਦੇ ਹਨ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਹਾਦਸੇ ਸਾਹਮਣੇ ਆ ਚੁੱਕੇ ਹਨ।


Iqbalkaur

Edited By Iqbalkaur