ਪੁਲਸ ਦੀ ਛਾਪੇਮਾਰੀ ਵਿਚਾਲੇ ਨੌਜਵਾਨ ਦੀ ਹੋਈ ਮੌਤ, 7 ਪੁਲਸ ਮੁਲਾਜ਼ਮ ਮੁਅੱਤਲ
Saturday, Nov 11, 2023 - 12:36 AM (IST)
ਉੱਤਰ ਪ੍ਰਦੇਸ਼ (ਭਾਸ਼ਾ): ਬਰੇਲੀ ਦੇ ਸਰਦਾਰਨਗਰ ਪੁਲਸ ਚੌਕੀ ਖੇਤਰ 'ਚ ਜੂਆ ਖੇਡਣ ਦੀ ਸੂਚਨਾ 'ਤੇ ਪਹੁੰਚੇ ਚੌਕੀ ਦੇ ਇੰਚਾਰਜ ਪੁਲਸ ਸਬ-ਇੰਸਪੈਕਟਰ ਸਮੇਤ 7 ਪੁਲਸ ਮੁਲਾਜ਼ਮਾਂ ਦੀ ਛਾਪੇਮਾਰੀ ਦੌਰਾਨ ਸ਼ੁੱਕਰਵਾਰ ਸ਼ਾਮ ਨੂੰ ਮਚੀ ਭਾਜੜ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਮਗਰੋਂ ਛਾਪੇਮਾਰੀ ਕਰਨ ਵਾਲੇ ਸਾਰੇ ਪੁਲਸ ਮੁਲਾਜ਼ਮਾਂ ਨੂੰ ਡਿਊਟੀ ਨਿਭਾਉਣ 'ਚ ਲਾਪਰਵਾਹੀ ਤੇ ਅਨੁਸ਼ਾਸਨਹੀਨਤਾ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਵੱਲੋਂ PR ਅਤੇ ਵਰਕ ਪਰਮਿਟ ਨਿਯਮਾਂ ਨੂੰ ਆਸਾਨ ਬਣਾਉਣ ਲਈ ਵੱਡਾ ਐਲਾਨ
ਬਰੇਲੀ ਦੇ ਐੱਸ.ਪੀ. (ਦਿਹਾਤੀ) ਮੁਕੇਸ਼ ਚੰਦਰ ਮਿਸ਼ਰਾ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 8 ਵਜੇ ਪਿੰਡ ਆਲਮਪੁਰ ਜਾਫਰਾਬਾਦ ਦੇ ਬਾਹਰ ਗਰਾਊਂਡ ਵਿਚ ਜੂਆ ਖੇਡੇ ਜਾਣ ਦੀ ਸੂਚਨਾ ਮਿਲਣ ’ਤੇ ਚੌਕੀ ਇੰਚਾਰਜ ਸਰਦਾਰਨਗਰ ਟਿੰਕੂ ਕੁਮਾਰ 6 ਪੁਲਸ ਮੁਲਾਜ਼ਮਾਂ ਦੇ ਨਾਲ ਮੌਕੇ ’ਤੇ ਪੁੱਜੇ। ਮਿਸ਼ਰਾ ਨੇ ਦੱਸਿਆ ਕਿ ਜਦੋਂ ਪੁਲਸ ਮੌਕੇ ’ਤੇ ਪੁੱਜੀ ਤਾਂ ਭਾਜੜ ਮੱਚ ਗਈ, ਜਿਸ ਵਿਚ ਸੰਤੋਸ਼ ਕੁਮਾਰ (46) ਗੰਭੀਰ ਜ਼ਖ਼ਮੀ ਹੋ ਗਿਆ। ਸੰਤੋਸ਼ ਕੁਮਾਰ ਨੂੰ ਉਸ ਦੇ ਪਰਿਵਾਰ ਨੇ ਇਲਾਜ ਲਈ ਇੱਥੋਂ ਦੇ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਸ਼ੁੱਕਰਵਾਰ ਸ਼ਾਮ ਉਸ ਦੀ ਮੌਤ ਹੋ ਗਈ। ਮਿਸ਼ਰਾ ਨੇ ਦੱਸਿਆ ਕਿ ਸੰਤੋਸ਼ ਦੇ ਪਰਿਵਾਰ ਨੇ ਥਾਣਾ ਭਮੌਰਾ 'ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਚੌਕੀ ਸਰਦਾਰਨਗਰ ਦੇ ਪੁਲਸ ਮੁਲਾਜ਼ਮਾਂ 'ਤੇ ਦੋਸ਼ ਲਗਾਇਆ ਹੈ ਕਿ ਸੰਤੋਸ਼ ਦੀ ਮੌਤ ਪੁਲਸ ਦੀ ਕੁੱਟਮਾਰ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਅਤੇ ਮੌਕੇ 'ਤੇ ਜਾਂਚ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਭਮੌਰਾ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵਾਪਰੀ ਸ਼ਰਮਨਾਕ ਘਟਨਾ, ਹਵਸ 'ਚ ਅੰਨ੍ਹੇ ਪਿਓ ਨੇ 12 ਸਾਲਾ ਧੀ ਨਾਲ ਕੀਤੀ ਘਿਨੌਣੀ ਕਰਤੂਤ
ਬਰੇਲੀ ਦੇ ਸੀਨੀਅਰ ਪੁਲਸ ਕਪਤਾਨ (ਐੱਸ.ਐੱਸ.ਪੀ.) ਨੇ ਦੱਸਿਆ ਕਿ ਚੌਕੀ ਇੰਚਾਰਜ ਟਿੰਕੂ ਕੁਮਾਰ, ਮੁੱਖ ਕਾਂਸਟੇਬਲ ਪੁਸ਼ਪੇਂਦਰ ਰਾਣਾ ਅਤੇ ਮਨੋਜ ਕੁਮਾਰ, ਕਾਂਸਟੇਬਲ ਅੰਕਿਤ ਕੁਮਾਰ, ਦੀਪਕ ਕੁਮਾਰ, ਸਤਿਆਜੀਤ ਸਿੰਘ ਅਤੇ ਮੋਹਿਤ ਕੁਮਾਰ ਨੂੰ ਘਟਨਾ ਦੀ ਜਾਣਕਾਰੀ ਨਾ ਦੇਣ 'ਤੇ ਲਾਪਰਵਾਹੀ ਵਰਤਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਐੱਸ.ਪੀ.(ਦਿਹਾਤੀ) ਨੂੰ ਸੌਂਪ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8