ਜਦੋਂ ਕੋਰੋਨਾ ਟੀਕੇ ਤੋਂ ਬਚਣ ਲਈ ਨਾਰੀਅਲ ਦੇ ਦਰੱਖ਼ਤ ''ਤੇ ਚੜ੍ਹਿਆ ਸਖ਼ਸ਼

Tuesday, Dec 28, 2021 - 05:04 PM (IST)

ਜਦੋਂ ਕੋਰੋਨਾ ਟੀਕੇ ਤੋਂ ਬਚਣ ਲਈ ਨਾਰੀਅਲ ਦੇ ਦਰੱਖ਼ਤ ''ਤੇ ਚੜ੍ਹਿਆ ਸਖ਼ਸ਼

ਪੁਡੂਚੇਰੀ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਕੋਲ ਕੋਨੇਰੀਕੁਪਮ ਪਿੰਡ 'ਚ ਉਸ ਸਮੇਂ ਦਿਲਚਸਪ ਘਟਨਾ ਸਾਹਮਣੇ ਆਈ, ਜਦੋਂ ਇਕ 40 ਸਾਲਾ ਵਿਅਕਤੀ ਕੋਰੋਨਾ ਦਾ ਟੀਕਾ ਲਗਾਉਣ ਤੋਂ ਬਚਣ ਲਈ ਨਾਰੀਅਲ ਦੇ ਦਰੱਖਤ 'ਤੇ ਚੜ੍ਹ ਗਿਆ। ਪੁਡੂਚੇਰੀ ਸਰਕਾਰ ਪ੍ਰਦੇਸ਼ ਨੂੰ 100 ਫੀਸਦੀ ਟੀਕਾਕਰਨ ਰਾਜ ਬਣਾਉਣ ਲਈ ਕਈ ਕਦਮ ਚੁੱਕ ਰਹੀ ਹੈ। 

ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ

ਇਸ ਦੇ ਅਧੀਨ ਆਸ਼ਾ ਵਰਕਰਾਂ ਨੇ ਪਿੰਡ-ਪਿੰਡ ਜਾ ਕੇ ਟੀਕਾ ਲਗਾਉਣ ਦੀ ਮੁਹਿੰਮ ਦੇ ਅਧਈਨ ਸੋਮਵਾਰ ਦੀ ਸ਼ਾਮ ਕੋਨੇਰੀਕੁਪਮ ਪਿੰਡ ਦਾ ਦੌਰਾ ਕੀਤਾ ਤਾਂ ਪਤਾ ਲੱਗਾ ਕਿ ਇਕ ਘਰ 'ਚ ਵਿਅਕਤੀ ਨੂੰ ਹਾਲੇ ਤੱਕ ਟੀਕਾ ਨਹੀਂ ਲਗਾਇਆ ਗਿਆ ਹੈ। ਜਦੋਂ ਉਨ੍ਹਾਂ ਨੇ ਟੀਕਾ ਲਗਾਉਣ ਲਈ ਜ਼ੋਰ ਦਿੱਤਾ ਤਾਂ ਉਹ ਆਦਮੀ ਘਰੋਂ ਬਾਹਰ ਨਿਕਲਿਆ ਅਤੇ ਦੌੜ ਕੇ ਨਾਰੀਅਲ ਦੇ ਦਰੱਖਤ 'ਤੇ ਚੜ੍ਹ ਗਿਆ। ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਉਹ ਹੇਠਾਂ ਨਹੀਂ ਉਤਰਿਆ ਤਾਂ ਸਿਹਤ ਕਰਮੀ ਉਸ ਨੂੰ ਬਿਨਾਂ ਵੈਕਸੀਨ ਦਿੱਤੇ ਹੀ ਉੱਥੋਂ ਚੱਲੇ ਗਏ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News