'ਪੁਸ਼ਪਾ 2' ਫਿਲਮ ਵੇਖ ਰਹੇ ਸ਼ਖ਼ਸ ਨੂੰ ਪੁਲਸ ਨੇ ਸਿਨੇਮਾ ਹਾਲ 'ਚ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Sunday, Dec 22, 2024 - 03:22 PM (IST)
ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ਦੇ ਇਕ ਸਿਨੇਮਾ ਹਾਲ 'ਚ ਦੇਰ ਰਾਤ ਫਿਲਮ 'ਪੁਸ਼ਪਾ-2' ਵੇਖ ਰਹੇ ਕਤਲ ਅਤੇ ਨਸ਼ਾ ਤਸਕਰੀ ਦੇ ਮਾਮਲਿਆਂ 'ਚ ਲੋੜੀਂਦੇ ਇਕ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਗਿਆ। ਫਿਲਮ ਦੀ ਸਕਰੀਨਿੰਗ ਦੌਰਾਨ ਵੀਰਵਾਰ ਅੱਧੀ ਰਾਤ ਤੋਂ ਬਾਅਦ ਵਿਸ਼ਾਲ ਮੇਸ਼ਰਾਮ ਦੀ ਸਿਨੇਮਾ ਹਾਲ ਤੋਂ ਗ੍ਰਿਫਤਾਰੀ ਨੂੰ ਵੇਖ ਕੇ ਦਰਸ਼ਕ ਹੈਰਾਨ ਰਹਿ ਗਏ ਪਰ ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦਰਸ਼ਕਾਂ ਨੇ ਭਰੋਸਾ ਦਿੱਤਾ ਕਿ ਉਹ ਹੁਣ ਫਿਲਮ ਦਾ ਆਨੰਦ ਲੈਂਦੇ ਰਹਿਣਗੇ।
ਇਹ ਵੀ ਪੜ੍ਹੋ- ਛੁੱਟੀਆਂ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੂੰ ਆਉਣਾ ਪਵੇਗਾ ਸਕੂਲ, ਹੁਕਮ ਜਾਰੀ
ਪੁਲਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਮੇਸ਼ਰਾਮ 10 ਮਹੀਨਿਆਂ ਤੋਂ ਫਰਾਰ ਸੀ ਅਤੇ ਆਖਰਕਾਰ ਪੁਲਸ ਨੂੰ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ 'ਪੁਸ਼ਪਾ 2' ਵਿਚ ਉਸ ਦੀ ਦਿਲਚਸਪੀ ਬਾਰੇ ਪਤਾ ਲੱਗਣ ਤੋਂ ਬਾਅਦ ਫੜ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਗੈਂਗਸਟਰ ਦੇ ਖਿਲਾਫ ਕਤਲ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ 27 ਕੇਸ ਦਰਜ ਹਨ ਅਤੇ ਉਹ ਆਪਣੀ ਹਿੰਸਕ ਪ੍ਰਵਿਰਤੀ ਲਈ ਜਾਣਿਆ ਜਾਂਦਾ ਸੀ, ਇੱਥੋਂ ਤੱਕ ਕਿ ਉਸ ਨੇ ਪਹਿਲਾਂ ਵੀ ਉਸ ਨੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ- ਹੁਣ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ
ਜਦੋਂ ਪੁਲਸ ਮੁਲਾਜ਼ਮ ਸਿਨੇਮਾ ਹਾਲ 'ਚ ਦਾਖ਼ਲ ਹੋਏ ਤਾਂ ਮੇਸ਼ਰਾਮ ਫਿਲਮ ਵੇਖਣ ਵਿਚ ਪੂਰੀ ਤਰ੍ਹਾਂ ਮਗਨ ਸੀ। ਪੁਲਸ ਨੇ ਦੱਸਿਆ ਕਿ ਮੇਸ਼ਰਾਮ ਇਸ ਸਮੇਂ ਨਾਗਪੁਰ ਕੇਂਦਰੀ ਜੇਲ੍ਹ ਵਿਚ ਬੰਦ ਹੈ ਅਤੇ ਜਲਦੀ ਹੀ ਉਸ ਨੂੰ ਨਾਸਿਕ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਅੱਲੂ ਅਰਜੁਨ ਸਟਾਰਰ 'ਪੁਸ਼ਪਾ 2: ਦ ਰੂਲ' 2021 ਦੀ ਤੇਲਗੂ ਫਿਲਮ 'ਪੁਸ਼ਪਾ: ਦਿ ਰਾਈਜ਼' ਦਾ ਸੀਕਵਲ ਹੈ ਅਤੇ ਇਹ 5 ਦਸੰਬਰ ਨੂੰ ਹਿੰਦੀ, ਤਾਮਿਲ, ਕੰਨੜ, ਬੰਗਾਲੀ ਅਤੇ ਮਲਿਆਲਮ ਭਾਸ਼ਾਵਾਂ ਵਿਚ ਰਿਲੀਜ਼ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8