ਸੁਰੱਖਿਆ 'ਚ ਵੱਡੀ ਲਾਪਰਵਾਹੀ, ਹਥਿਆਰ ਲੈ ਕੇ ਮੁੱਖ ਮੰਤਰੀ ਦੇ ਘਰ ਵੜਨ ਦੀ ਕੋਸ਼ਿਸ਼ 'ਚ ਵਿਅਕਤੀ ਗ੍ਰਿਫ਼ਤਾਰ

Friday, Jul 21, 2023 - 01:56 PM (IST)

ਸੁਰੱਖਿਆ 'ਚ ਵੱਡੀ ਲਾਪਰਵਾਹੀ, ਹਥਿਆਰ ਲੈ ਕੇ ਮੁੱਖ ਮੰਤਰੀ ਦੇ ਘਰ ਵੜਨ ਦੀ ਕੋਸ਼ਿਸ਼ 'ਚ ਵਿਅਕਤੀ ਗ੍ਰਿਫ਼ਤਾਰ

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਲੀਘਾਟ ਸਥਿਤ ਘਰ 'ਚ ਵੜਨ ਦੀ ਕੋਸ਼ਿਸ਼ ਦੇ ਦੋਸ਼ 'ਚ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਸ ਦੀ ਕਾਰ 'ਚ ਹਥਿਆਰ ਵੀ ਮਿਲੇ। ਕੋਲਕਾਤਾ ਦੇ ਪੁਲਸ ਸੁਪਰਡੈਂਟ ਵਿਨੀਤ ਗੋਇਲ ਨੇ ਦੱਸਿਆ ਕਿ ਵਿਅਕਤੀ ਨੇ ਕਾਲਾ ਕੋਟ ਪਾ ਰੱਖਿਆ ਸੀ ਅਤੇ ਉਸ ਦੀ ਪਛਾਣ ਨੂਰ ਆਲਮ ਵਜੋਂ ਹੋਈ ਹੈ। ਆਲਮ ਦੀ ਕਾਰ 'ਤੇ ਪੁਲਸ ਦਾ ਸਟੀਕਰ ਲੱਗਾ ਸੀ ਅਤੇ ਉਸ ਨੂੰ ਹਰੀਸ਼ ਚੈਟਰਜੀ ਸਥਿਤ ਮਮਤਾ  ਬੈਨਰਜੀ ਦੇ ਘਰ ਆਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਦੇ ਸਮੇਂ ਮਮਤਾ ਬੈਨਰਜੀ ਆਪਣੇ ਘਰ ਹੀ ਸੀ।

ਗੋਇਲ ਨੇ ਕਿਹਾ,''ਵਿਅਕਤੀ ਨੇ ਹਥਿਆਰ, ਗਾਂਜਾ ਅਤੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਅਤੇ ਹੋਰ ਵੱਖ-ਵੱਖ ਏਜੰਸੀਆਂ ਦੇ ਕਈ ਪਛਾਣ ਪੱਤਰ ਰੱਖੇ ਸਨ। ਉਹ ਮੁੱਖ ਮੰਤਰੀ ਨਾਲ ਮਿਲਣਾ ਚਾਹੁੰਦਾ ਸੀ। ਇਹ ਇਕ ਗੰਭੀਰ ਮੁੱਦਾ ਹੈ। ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਸ ਦੀ ਅਸਲ ਮੰਸ਼ਾ ਕੀ ਸੀ।'' ਉਸ ਦੀ ਕਾਰ ਜ਼ਬਤ ਕਰ ਲਈ ਗਈ ਹੈ। ਗੋਇਲ ਨੇ ਦੱਸਿਆ ਕਿ ਵਿਅਕਤੀ ਬੇਤੁਕੀ ਗੱਲਾਂ ਕਰ ਰਿਹਾ ਹੈ। ਘਟਨਾ ਕੋਲਕਾਤਾ ਦੇ ਮੱਧ 'ਚ 'ਸ਼ਹੀਦ ਦਿਵਸ' ਰੈਲੀ ਸਥਾਨ ਲਈ ਤ੍ਰਿਣਮੂਲ ਕਾਂਗਰਸ ਸੁਪਰੀਮੋ ਦੇ ਆਪਣੇ ਕਾਲੀਘਾਟ ਸਥਿਤ ਘਰ ਤੋਂ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News