ਮੁੰਬਈ ਪੁਲਸ ਨੂੰ ਆਇਆ ਧਮਕੀ ਭਰਿਆ ਫ਼ੋਨ, ਤਾਜ ਹੋਟਲ ਨੂੰ ਬੰਬ ਨਾਲ ਉਡਾਉਣ ਵਾਲੇ ਹਨ 2 ਪਾਕਿਸਤਾਨੀ
Friday, Sep 01, 2023 - 05:25 PM (IST)

ਮੁੰਬਈ (ਭਾਸ਼ਾ)- ਮੁੰਬਈ ਪੁਲਸ ਨੇ ਦੱਖਣ ਮੁੰਬਈ 'ਚ ਸਥਿਤ ਮਸ਼ਹੂਰ ਹੋਟਲ ਤਾਜ 'ਤੇ 'ਅੱਤਵਾਦੀ ਹਮਲੇ' ਦੀ ਝੂਠੀ ਕਾਲ ਕਰਨ ਦੇ ਦੋਸ਼ 'ਚ 36 ਸਾਲਾ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਦੇ ਕੰਟਰੋਲ ਰੂਮ 'ਚ ਵੀਰਵਾਰ ਨੂੰ 'ਅੱਤਵਾਦੀ ਹਮਲੇ' ਬਾਰੇ ਇਕ ਕਾਲ ਆਇਆ ਸੀ, ਜਿਸ ਤੋਂ ਬਾਅਦ ਮਾਮਲੇ 'ਚ ਅਪਰਾਧ ਸ਼ਾਖਾ ਨੇ ਜਾਂਚ ਸ਼ੁਰੂ ਕੀਤੀ।
ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਗਾਜ਼ੀਆਬਾਦ ਵਾਸੀ ਮੁਕੇਸ਼ ਸਿੰਘ ਦੱਸਿਆ ਅਤੇ ਦਾਅਵਾ ਕੀਤਾ ਕਿ 2 ਪਾਕਿਸਤਾਨੀ ਨਾਗਰਿਕ 26/11 ਹਮਲੇ 'ਚ ਨਿਸ਼ਾਨਾ ਬਣੇ ਹੋਟਲ ਤਾਜ ਨੂੰ ਉਡਾਉਣ ਲਈ ਸਮੁੰਦਰੀ ਮਾਰਗ ਤੋਂ ਮੁੰਬਈ 'ਚ ਪ੍ਰਵੇਸ਼ ਕਰਨ ਵਾਲੇ ਹਨ। ਅਪਰਾਧ ਸ਼ਾਖਾ ਦੀ ਇਕਾਈ-9 ਨੇ ਮੁੰਬਈ ਦੇ ਸਾਂਤਾਕਰੂਜ਼ 'ਚ ਕਾਲ ਕਰਨ ਵਾਲੇ ਦਾ ਪਤਾ ਲਗਾਇਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਲੋਕਾਂ 'ਚ ਡਰ ਫੈਲਾਉਣ ਲਈ ਫਰਜ਼ੀ ਕਾਲ ਕੀਤੀ ਗਈ ਸੀ। ਪੁਲਸ ਨੇ ਫ਼ੋਨ ਕਰਨ ਵਾਲੇ ਦੀ ਪਛਾਣ ਗੋਲੀਬਾਰ ਰੋਡ ਇਲਾਕੇ ਦੇ ਵਾਸੀ ਜਗਦੰਬਾ ਪ੍ਰਸਾਦ ਸਿੰਘ ਵਜੋਂ ਕੀਤੀ। ਸਿੰਘ ਨੂੰ ਕਾਂਤਾਕਰੂਜ਼ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਉਸ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 505 (1) (ਬੀ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਹ ਧਾਰਾ ਜਨਤਾ 'ਚ ਡਰ ਪੈਦਾ ਕਰਨ ਦੇ ਇਰਾਦੇ ਨਾਲ ਸੰਬੰਧਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8