ਸੁਪਨਿਆਂ ਨੂੰ ਲੱਗਾ ਗ੍ਰਹਿਣ! ਰੋਜ਼ੀ ਰੋਟੀ ਖਾਤਰ ਵਿਦੇਸ਼ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Monday, Jun 09, 2025 - 06:39 PM (IST)

ਸੁਪਨਿਆਂ ਨੂੰ ਲੱਗਾ ਗ੍ਰਹਿਣ! ਰੋਜ਼ੀ ਰੋਟੀ ਖਾਤਰ ਵਿਦੇਸ਼ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਕਰਨਾਲ- ਹਰਿਆਣਾ ਦੇ ਕਰਨਾਲ ਦੇ ਇਕ ਨੌਜਵਾਨ ਦੀ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਕਰਨਾਲ ਜ਼ਿਲ੍ਹੇ ਦੇ ਪਿੰਡ ਗੁਲਰਪੁਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਛਾਣ ਮੇਹਰ ਸਿੰਘ ਵਜੋਂ ਹੋਈ ਹੈ। ਉਹ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ। 

ਇਹ ਵੀ ਪੜ੍ਹੋ-  'ਮੈਨੂੰ ਤਾਂ ਅਗਵਾ ਕੀਤਾ ਗਿਆ ਸੀ...!', ਪਤੀ ਦੇ ਕਤਲ ਦਾ ਦੋਸ਼ ਝੱਲ ਰਹੀ ਸੋਨਮ ਨੇ ਸੁਣਾ'ਤੀ ਨਵੀਂ ਕਹਾਣੀ

ਜੱਦੀ ਜ਼ਮੀਨ ਵੇਚ ਕੇ ਗਿਆ ਸੀ ਅਮਰੀਕਾ

ਮ੍ਰਿਤਕ ਦੇ ਪਰਿਵਾਰ ਮੁਤਾਬਕ ਮੇਹਰ ਜੱਦੀ ਜ਼ਮੀਨ ਵੇਚ ਕੇ ਅਮਰੀਕਾ ਗਿਆ ਸੀ। ਕਰੀਬ 8 ਮਹੀਨੇ ਪਹਿਲਾਂ ਹੀ ਮੇਹਰ ਨੂੰ ਅਮਰੀਕਾ ਦੀ ਸਥਾਈ ਨਾਗਰਿਕਤਾ ਮਿਲੀ ਸੀ। ਹੁਣ ਉਹ ਪਰਿਵਾਰ ਨੂੰ ਲੈ ਕੇ ਅਮਰੀਕਾ ਜਾ ਕੇ ਵਸਣ ਦਾ ਮਨ ਬਣਾ ਰਿਹਾ ਸੀ। ਸੁਪਨਾ ਸੀ ਕਿ ਹੁਣ ਪੂਰਾ ਪਰਿਵਾਰ ਅਮਰੀਕਾ ਵਿਚ ਇਕੱਠੇ ਰਹੇਗਾ ਪਰ ਅਚਾਨਕ ਹੋਈ ਮੌਤ ਨੇ ਪਰਿਵਾਰ ਦੇ ਸਾਰੇ ਸੁਪਨਿਆਂ ਨੂੰ ਤੋੜ ਦਿੱਤਾ। ਮ੍ਰਿਤਕ ਦੇ ਪਰਿਵਾਰ ਵਿਚ ਉਸ ਦੇ ਬਜ਼ੁਰਗ ਮਾਪੇ, ਪਤਨੀ ਅਤੇ 13 ਸਾਲ ਦਾ ਪੁੱਤਰ ਹੈ। ਇਸ ਘਟਨਾ ਤੋਂ ਪਰਿਵਾਰ ਸਦਮੇ ਵਿਚ ਹੈ।

ਇਹ ਵੀ ਪੜ੍ਹੋ-  ਸੋਨਮ ਜਿਹਾ ਸ਼ਾਤਿਰ ਕੋਈ ਨਹੀਂ! ਲੱਖਾਂ ਦੇ ਗਹਿਣੇ ਲੈ ਕੇ ਗਈ ਹਨੀਮੂਨ, Plan ਜਾਣ ਹੋਵੋਗੇ ਹੈਰਾਨ

ਲਾਸ਼ ਨੂੰ ਵਾਪਸ ਲਿਆਉਣ ਲਈ ਪਰਿਵਾਰ ਨੇ ਕੀਤੀ ਅਪੀਲ

ਮੇਹਰ ਸਿੰਘ ਦੀ ਮੌਤ ਤੋਂ ਪਰਿਵਾਰ ਡੂੰਘੇ ਸਦਮੇ ਵਿਚ ਹੈ। ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਜਮਾਂ ਪੂੰਜੀ ਪੁੱਤਰ ਨੂੰ ਵਿਦੇਸ਼ ਭੇਜਣ ਵਿਚ ਲਾ ਦਿੱਤੀ ਸੀ, ਹੁਣ ਲਾਸ਼ ਭਾਰਤ ਲਿਆਉਣ ਲਈ ਪੈਸਿਆਂ ਦੀ ਕਮੀ ਹੈ। ਇਸ ਲਈ ਸਰਕਾਰ ਨੂੰ ਅਪੀਲ ਹੈ ਕਿ ਮੇਹਰ ਸਿੰਘ ਦੀ ਲਾਸ਼ ਭਾਰਤ ਲਿਆਉਣ 'ਚ ਮਦਦ ਕੀਤੀ ਜਾਵੇ ਤਾਂ ਜੋ ਪਿੰਡ ਵਿਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਜੇਕਰ ਲਾਸ਼ ਨਹੀਂ ਲਿਆਂਦੀ ਜਾ ਸਕਦੀ ਤਾਂ ਘੱਟੋ-ਘੱਟ ਉਸ ਦੀ ਪਤਨੀ ਅਤੇ ਪੁੱਤਰ ਨੂੰ ਅਮਰੀਕਾ ਭੇਜਣ ਵਿਚ ਸਹਿਯੋਗ ਕੀਤਾ ਜਾਵੇ, ਤਾਂ ਕਿ ਆਖ਼ਰੀ ਵਾਰ ਉਸ ਨੂੰ ਵੇਖ ਸਕਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News