ਮਮਤਾ ਦੀ ''ਮਹਾਰੈਲੀ'' ''ਚ ਨਹੀਂ ਪਹੁੰਚੇ ਰਾਹੁਲ, ਸੋਨੀਆ ਅਤੇ ਮਾਇਆਵਤੀ
Sunday, Jan 20, 2019 - 09:22 AM (IST)
ਕੋਲਕਾਤਾ-ਮਮਤਾ ਦੀ ਮਹਾਰੈਲੀ 'ਚ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜ ਸਮੇਤ ਕਈ ਪਾਰਟੀਆਂ ਦੇ ਨੇਤਾ ਪਹੁੰਚੇ ਪਰ ਰਾਹੁਲ, ਸੋਨੀਆ ਅਤੇ ਮਾਇਆਵਤੀ ਇਸ ਰੈਲੀ 'ਚ ਨਹੀਂ ਪਹੁੰਚੇ ਹਨ। ਰਾਹੁਲ ਗਾਂਧੀ ਨੇ ਚਿੱਠੀ ਲਿਖ ਕੇ ਮਮਤਾ ਦੀ ਇਸ ਰੈਲੀ ਦਾ ਸਮਰੱਥਨ ਕੀਤਾ ਸੀ, ਜਿੱਥੋਂ ਤੱਕ ਮਾਇਆਵਤੀ ਦਾ ਸਵਾਲ ਹੈ ਤਾਂ ਉਨ੍ਹਾਂ ਦੇ ਬਾਰੇ 'ਚ ਤਾਂ ਪਹਿਲਾਂ ਤੋਂ ਹੀ ਇਹ ਪ੍ਰਸਾਰਿਤ ਕੀਤਾ ਜਾ ਰਿਹਾ ਸੀ ਕਿ ਉਹ ਮਮਤਾ ਦੀ ਰੈਲੀ 'ਚ ਨਹੀਂ ਪਹੁੰਚੇਗੀ। ਸੋਨੀਆ ਗਾਂਧੀ ਦਾ ਵੀ ਪਹਿਲਾਂ ਤੋਂ ਹੀ ਤੈਅ ਸੀ ਕਿ ਉਹ ਰੈਲੀ 'ਚ ਨਹੀਂ ਜਾਣਗੇ ਪਰ ਸੋਨੀਆ ਨੇ ਮਮਤਾ ਦੇ ਨਾਂ ਦੇ ਮੈਸੇਜ ਭੇਜ ਕੇ ਰੈਲੀ ਦੀ ਸਫਲਤਾ ਦੀ ਕਾਮਨਾ ਜਰੂਰ ਕੀਤੀ ਸੀ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੀ ਇਕਜੁੱਟਤਾ ਦਿਖਾਉਣ ਲਈ ਸ਼ਨੀਵਾਰ ਨੂੰ ਕੋਲਕਾਤਾ 'ਚ ਮਹਾਰੈਲੀ ਕੀਤੀ। ਇਸ 'ਚ ਕਾਂਗਰਸ, ਬਸਪਾ, ਰਾਕਾਪਾ ਅਤੇ ਰਾਜਦ ਸਮੇਤ 15 ਪਾਰਟੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ।ਇਸ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਅਖਿਲੇਸ਼ ਯਾਦਵ ਤੁਸੀਂ ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ ਜ਼ੀਰੋ ਕਰ ਦਿਉ, ਅਸੀਂ ਬੰਗਾਲ ਤੋਂ ਕਰ ਦੇਵਾਂਗੇ। ਮੋਦੀ ਸਰਕਾਰ ਦਾ ਸਮਾਂ ਐਕਸਪਾਇਰੀ ਦਵਾਈ ਦੀ ਤਰ੍ਹਾਂ ਹੋ ਗਿਆ ਹੈ। ਇਹ ਜਨਤਾ ਦਾ ਫੈਸਲਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੌਣ ਪ੍ਰਧਾਨ ਮੰਤਰੀ ਬਣੇਗਾ ਇਸ ਦਾ ਮਤਲਬ ਨਹੀਂ ਬਸ ਭਾਜਪਾ ਦੀ ਹਾਰ ਹੋਣੀ ਚਾਹੀਦੀ ਹੈ।
