ਮਮਤਾ 'ਦੀਦੀ' ਸਾਨੂੰ ਸ਼ਰਣਾਰਥੀਆਂ ਨੂੰ ਨਾਗਰਿਕਤਾ ਦੇਣ ਤੋਂ ਨਹੀ ਰੋਕ ਸਕਦੀ : ਸ਼ਾਹ

03/01/2020 8:16:30 PM

ਕੋਲਕਾਤਾ — ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਨਾਗਰਿਤਾ ਸੋਧ ਕਾਨੂੰਨ ਬਾਰੇ ਸਪੱਸ਼ਟੀਕਰਣ ਦਿੰਦੇ ਹੋਏ ਕਿਹਾ ਇਸ ਦੇ ਤਹਿਤ ਦੇਸ਼ 'ਚ 70 ਸਾਲ ਰਹੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਕੱਢੇ ਗਏ ਲੋਕਾਂ ਨੂੰ ਨਾਗਰਿਕਤਾ ਦੇਣਾ ਹੈ। ਸ਼ਾਹ ਨੇ ਦੇਸ਼ ਦੇ ਘੱਟਗਿਣਤੀਆਂ ਖਾਸਕਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਕਿਸੇ ਮੁਸਲਿਮ ਨੂੰ ਦੇਸ਼ ਤੋਂ ਬਾਹਰ ਨਹੀਂ ਕੀਤਾ ਜਾਵੇਗਾ।

ਸ਼ਾਹ ਨੇ ਅੱਜ ਇਥੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੂੰ ਪੰਜ ਸਾਲ ਦਿਓ ਅਤੇ ਅਸੀਂ ਸੂਬੇ ਨੂੰ 'ਸੋਨਾਰ ਬੰਗਲਾ' ਬਣਾਵਾਂਗੇ। ਤੁਸੀਂ 'ਆਰ ਨੋਓ ਅਨਿਆਂ' ਮੁਹਿੰਮ 'ਚ ਸ਼ਾਮਲ ਹੋਵੋ, ਜਿਸ ਦੀ ਅਸੀ ਅੱਜ ਸ਼ੁਰੂਆਤ ਕੀਤੀ ਅਤੇ ਇਸ ਸੂਬੇ ਨੂੰ ਇਕ ਅੱਤਿਆਚਾਰ ਮੁਕਤ ਸੂਬਾ ਬਣਾਵਾਂਗੇ। ਉਨ੍ਹਾਂ ਕਿਹਾ 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਸਰਕਾਰ ਨੇ ਸੀ.ਏ.ਏ ਕਾਨੂੰਨ ਨੂੰ ਸੰਸਦ 'ਚ ਪੱਛਮੀ ਬੰਗਾਲ ਕਾਰਨ ਸਫਲਤਾਪੂਰਵਕ ਪਾਸ ਕੀਤਾ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਪੱਛਮੀ ਬੰਗਾਲ ਦੀ 42 'ਚੋਂ 18 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
PunjabKesari
ਗ੍ਰਹਿ ਮੰਤਰੀ ਨੇ ਚੋਣ ਤੋਂ ਬਾਅਦ ਪਹਿਲੀ ਵਾਰ ਸ਼ਹਿਰ ਦੇ ਸ਼ਾਹਿਦ ਮੀਨਾਰ ਕੋਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ, 'ਬੰਗਾਲ ਦੇ ਲੋਕਾਂ ਦੇ ਆਸ਼ੀਰਵਾਦ ਨਾਲ ਲੋਕ ਸਭਾ 'ਚ ਭਾਜਪਾ ਦੇ ਦੂਜੀ ਵਾਰ 300 ਤੋਂ ਜ਼ਿਆਦਾ ਸੰਸਦ ਮੈਂਬਰ ਹਨ।' ਉਨ੍ਹਾਂ ਨੇ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਣੇ ਕਈ ਵਿਰੋਧੀ ਦਲਾਂ 'ਤੇ ਜਨਤਾ ਨੂੰ ਸੀ.ਏ.ਏ. ਨੂੰ ਲੈ ਕੇ ਗੁੰਮਰਾਹ ਕਰਨ ਦਾ ਦੋਸ਼ ਲਗਾਇਆ।


Inder Prajapati

Content Editor

Related News