ਮਮਤਾ ਨੂੰ ਸ਼ੁਭੇਂਦੁ ਕੋਲੋਂ ਹਾਰ ਨਹੀਂ ਸਵੀਕਾਰ, ਨੰਦੀਗ੍ਰਾਮ ਦੇ ਨਤੀਜੇ ਨੂੰ ਹਾਈ ਕੋਰਟ ''ਚ ਦਿੱਤੀ ਚੁਣੌਤੀ
Thursday, Jun 17, 2021 - 10:43 PM (IST)
ਕੋਲਕਾਤਾ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਸਾਬਕਾ ਸਾਥੀ ਸ਼ੁਭੇਂਦੁ ਅਧਿਕਾਰੀ ਤੋਂ ਮਿਲੀ ਹਾਰ ਨੂੰ ਸਵੀਕਾਰ ਨਹੀਂ ਕਰ ਪਾ ਰਹੀ ਹਨ ਅਤੇ ਹੁਣ ਉਹ ਹਾਈ ਕੋਰਟ ਪਹੁੰਚ ਗਈ ਹਨ। ਮਮਤਾ ਬੈਨਰਜੀ ਨੇ ਨੰਦੀਗ੍ਰਾਮ ਦੇ ਚੋਣ ਨਤੀਜੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਪਿਛਲੇ ਸਾਲ ਦਸੰਬਰ ਵਿੱਚ ਟੀ.ਐੱਮ.ਸੀ. ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸ਼ੁਭੇਂਦੁ ਅਧਿਕਾਰੀ ਨੇ ਮਮਤਾ ਬੈਨਰਜੀ ਨੂੰ ਕਰੀਬੀ ਮੁਕਾਬਲੇ ਵਿੱਚ ਹਰਾ ਦਿੱਤਾ ਸੀ। ਤ੍ਰਿਣਮੂਲ ਕਾਂਗਰਸ ਨੇ ਨੰਦੀਗ੍ਰਾਮ ਸੀਟ 'ਤੇ ਦੁਬਾਰਾ ਕਾਉਂਟਿੰਗ ਦੀ ਮੰਗ ਕਰਦੇ ਹੋਏ ਵੋਟਾਂ ਦੀ ਗਿਣਤੀ ਵਿੱਚ ਕਈ ਬੇਨਿਯਮੀਆਂ ਦਾ ਦੋਸ਼ ਲਗਾਇਆ ਸੀ, ਜਿਸ ਨੂੰ ਚੋਣ ਕਮਿਸ਼ਨ ਨੇ ਖਾਰਿਜ ਕਰ ਦਿੱਤਾ ਸੀ।
ਨੰਦੀਗ੍ਰਾਮ ਸੀਟ ਤੋਂ ਸ਼ੁਭੇਂਦੁ ਅਧਿਕਾਰੀ ਨੇ ਮਮਤਾ ਬੈਨਰਜੀ ਨੂੰ 1,956 ਵੋਟਾਂ ਤੋਂ ਹਰਾਇਆ ਸੀ। ਅਧਿਕਾਰੀ ਨੂੰ 1,10,764 ਵੋਟ ਮਿਲੇ ਸਨ, ਜਦੋਂ ਕਿ ਉਨ੍ਹਾਂ ਦੀ ਵਿਰੋਧੀ ਬੈਨਰਜੀ ਦੇ ਪੱਖ ਵਿੱਚ 1,08,808 ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ 6227 ਵੋਟਾਂ ਦੇ ਨਾਲ ਮਾਕਪਾ ਦੀ ਮੀਨਾਕਸ਼ੀ ਮੁਖਰਜੀ ਤੀਸਰੇ ਸਥਾਨ 'ਤੇ ਰਹੇ। ਚੋਣ ਨਤੀਜਿਆਂ ਤੋਂ ਬਾਅਦ ਮਮਤਾ ਬੈਨਰਜੀ ਨੇ ਵੋਟਾਂ ਦੀ ਗਿਣਤੀ ਵਿੱਚ ਗੜਬੜੀ ਦੇ ਦੋਸ਼ ਲਗਾਏ ਸਨ।