ਮਮਤਾ ਬੈਨਰਜੀ ਦਾ ਅੱਜ ਤੋਂ 3 ਦਿਨੀਂ ਦਿੱਲੀ ਦੌਰਾ, ਭਾਜਪਾ ਦੇ ਨਾਰਾਜ਼ ਸੰਸਦ ਮੈਂਬਰਾਂ ਨਾਲ ਕਰੇਗੀ ਮੁਲਾਕਾਤ

Tuesday, Jul 31, 2018 - 11:14 AM (IST)

ਨਵੀਂ ਦਿੱਲੀ— ਅਸਾਮ ਰਾਸ਼ਟਰੀ ਨਾਗਰਿਕ ਰਜਿਸਟਰ 'ਤੇ ਜਾਰੀ ਲੜਾਈ ਵਿਚਾਲੇ ਪੱਛਮੀ ਬੰਗਾਲ ਦੀ ਮੁੱਖਮੰਤਰੀ ਅਤੇ ਤ੍ਰਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਦਿੱਲੀ ਆ ਰਹੀ ਹੈ। ਮਮਤਾ ਬੈਨਰਜੀ ਇੱਥੇ ਗ੍ਰਹਿਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਅਸਾਮ ਐੱਨ.ਆਰ.ਸੀ. 'ਤੇ ਆਪਣਾ ਵਿਰੋਧ ਦਰਜ ਕਰਵਾਏਗੀ। ਉਹ 2019 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਭਾਜਪਾ ਦੇ ਖਿਲਾਫ ਗਠਜੋੜ ਨੂੰ ਲੈ ਕੇ ਕਾਂਗਰਸ ਸਮੇਤ ਕਈ ਪਾਰਟੀਆਂ ਨਾਲ ਗੱਲ ਕਰੇਗੀ। 
ਦੱਸਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਆਪਣੇ ਤਿੰਨ ਦਿਨੀਂ ਦਿੱਲੀ ਦੌਰੇ ਦੌਰਾਨ ਸੋਨੀਆ ਗਾਂਧੀ, ਆਰ.ਜੇ.ਡੀ ਨੇਤਾ ਤੇਜਸਵੀ ਯਾਦਵ ਅਤੇ ਹੋਰ ਵਿਰੋਧੀ ਪਾਰਟੀਆਂ ਨਾਲ ਮਿਲੇਗੀ। ਮੁੱਖਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਰਾਜ ਸਕੱਤਰ 'ਚ ਦੱਸਿਆ ਕਿ ਆਪਣੀ ਯਾਤਰਾ ਦੌਰਾਨ ਸੀਨੀਅਰ ਬੁਲਾਰੇ ਰਾਮ ਜੇਠਮਲਾਨੀ, ਭਾਜਪਾ ਦੇ ਸਾਬਕਾ ਨੇਤਾ ਯਸ਼ਵੰਤ ਸਿਨ੍ਹਾ ਅਤੇ ਭਾਜਪਾ ਤੋਂ ਨਾਰਾਜ਼ ਚੱਲ ਰਹੇ ਸੰਸਦ ਮੈਂਬਰ ਸ਼ਤਰੂਘਨ ਸਿਨਾ ਨਾਲ ਮਿਲੇਗੀ। ਤ੍ਰਣਮੂਲ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਡੇਰੇਕ ਓ ਬ੍ਰਾਇਨ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਆਲੋਚਕ ਅਰੁਣ ਸ਼ੌਰੀ ਬਾਅਦ 'ਚ ਕੋਲਕਾਤਾ 'ਚ ਮਮਤਾ ਨਾਲ ਮਿਲਣਗੇ ਕਿਉਂਕਿ ਤ੍ਰਣਮੂਲ ਕਾਂਗਰਸ ਮੁਖੀ ਦੀ ਨਵੀਂ ਦਿੱਲੀ ਯਾਤਰਾ ਦੌਰਾਨ ਉਥੇ ਮੌਜੂਦ ਨਹੀਂ ਹੋਣਗੇ।


Related News