PM ਮੋਦੀ ਨਾਲ ਮੁਲਾਕਾਤ ਤੋਂ ਬਾਅਦ ਧਰਨੇ ''ਤੇ ਬੈਠੀ ਮਮਤਾ ਬੈਨਰਜੀ
Saturday, Jan 11, 2020 - 07:45 PM (IST)

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਐੱਨ.ਆਰ.ਸੀ. ਖਿਲਾਫ ਤ੍ਰਣਿਮੂਲ ਕਾਂਗਰਸ ਦੀ ਵਿਦਿਆਰਥੀ ਇਕਾਈ ਵਲੋਂ ਧਰਨਾ ਪ੍ਰਦਰਸ਼ਨ 'ਚ ਸ਼ਾਮਲ ਹੋਈ। ਤ੍ਰਣਿਮੂਲ ਦੀ ਮੁਖੀ ਮਮਤਾ ਬੈਨਰਜੀ ਨੇ ਰਾਜਭਵਨ ਤੋਂ ਕੁਝ ਮੀਟਰ ਦੀ ਦੂਰ 'ਤੇ ਸਥਿਤ ਰਾਣੀ ਰਸਮਣੀ ਰੋਡ 'ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਲੀਡਰਸ਼ੀਪ ਕੀਤੀ।
ਕੁਝ ਸਮਾਂ ਪਹਿਲਾਂ ਰਾਜਭਵਨ 'ਚ ਉਨਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਧਰਨੇ 'ਚ ਕਿਹਾ ਕਿ ਸੀ.ਏ.ਏ. ਦੀ ਸੂਚਨਾ ਸਿਰਫ ਕਾਗਜ਼ਾਂ ਤਕ ਸੀਮਤ ਰਹੇਗੀ ਅਤੇ ਸਰਕਾਰ ਸੂਬੇ 'ਚ ਇਸ ਨੂੰ ਲਾਗੂ ਨਹੀਂ ਕਰੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਤ੍ਰਣਿਮੂਲ ਮੁਖੀ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਨਾਗਰਿਕਤਾ ਸੋਧ ਕਾਨੂੰਨ 'ਤੇ ਦੁਬਾਰਾ ਵਿਚਾਰ ਕਰਨ ਅਤੇ ਸੀ.ਏ.ਏ., ਐੱਨ.ਆਰ.ਸੀ. ਅਤੇ ਰਾਸ਼ਟਰੀ ਅਬਾਦੀ ਰਜਿਸਟਰ (ਐੱਨ.ਪੀ.ਆਰ.) ਨੂੰ ਵਾਪਸ ਲੈਣ ਦੀ ਮੰਗ ਕੀਤੀ।