ਮਮਤਾ ਬੈਨਰਜੀ 'ਤੇ ਮੁੜ ਹਮਲਾ! ਬੋਲੀਂ- ਚੋਣਾਂ ਖ਼ਤਮ ਹੋਣ ਦਿਓ, ਵੇਖਦੀ ਹਾਂ ਕੌਣ ਤੈਨੂੰ ਬਚਾਉਂਦਾ ਹੈ
Wednesday, Mar 31, 2021 - 11:36 PM (IST)
ਗੋਘਾਟ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਪ੍ਰਮੁੱਖ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਕੋਲ ਨੰਦੀਗ੍ਰਾਮ ਵਿੱਚ ਮੰਗਲਵਾਰ ਨੂੰ ਉਨ੍ਹਾਂ ਦੀ ਕਾਰ 'ਤੇ ਹਮਲਾ ਕਰਣ ਵਾਲਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਹਨ ਅਤੇ ਉਹ ਚੋਣਾਂ ਤੋਂ ਬਾਅਦ ਇਸ ਮੁੱਦੇ ਨੂੰ ਚੁੱਕਣਗੀ। ਬੈਨਰਜੀ ਨੇ ਕਿਹਾ ਕਿ ਉਹ ਕਾਰਵਾਈ ਤੋਂ ਇਸ ਲਈ ਪਰਹੇਜ ਕਰ ਰਹੀ ਹਨ, ਕਿਉਂਕਿ ਚੋਣਾਂ ਜਾਰੀ ਹਨ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੈ।
ਮਮਤਾ ਬੈਨਰਜੀ ਨੇ ਇੱਥੇ ਇੱਕ ਰੈਲੀ ਵਿੱਚ ਕਿਹਾ, ਮੇਰੀ ਕਾਰ 'ਤੇ ਹਮਲਾ ਕਰਣ ਦੀ ਉਨ੍ਹਾਂ ਦੀ ਹਿੰਮਤ ਕਿਵੇਂ ਹੋਈ। ਮੈਂ ਸਿਰਫ ਇਸ ਲਈ ਚੁੱਪ ਹਾਂ ਕਿਉਂਕਿ ਚੋਣ ਚੱਲ ਰਹੇ ਹਨ। ਮੈਂ ਉਨ੍ਹਾਂ ਨੂੰ ਦੱਸਦੀ ਕਿ ਉਨ੍ਹਾਂ ਨੇ ਕਿੰਨੀ ਵੱਡੀ ਗਲਤੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ, ਮੇਰੇ ਕੋਲ ਕਾਰ 'ਤੇ ਹਮਲਾ ਕਰਣ ਵਾਲੇ ਗੁੰਡਿਆਂ ਦੇ ਵੀਡੀਓ ਹਨ। ਬੰਗਾਲ ਵਿੱਚ ਚੋਣਾਂ ਹੋਣ ਦਿਓ। ਉਸ ਤੋਂ ਬਾਅਦ ਮੈਂ ਕਾਰਵਾਈ ਕਰਾਂਗੀ।
ਹਮਲਾਵਰ ਨਜ਼ਰ ਆ ਰਹੀਂ ਬੈਨਰਜੀ ਨੇ ਹਮਲਾਵਰਾਂ ਨੂੰ ਕਿਹਾ, ਵੇਖਦੀ ਹਾਂ ਕਿ ਕਹਿੜਾ 'ਗ਼ਦਾਰ' ਤੈਨੂੰ ਬਚਾਉਂਦਾ ਹੈ। ਬੱਚ ਕੇ ਕਿੱਥੇ ਜਾਵੇਗਾ ਤੂੰ? ਦਿੱਲੀ, ਬਿਹਾਰ, ਰਾਜਸਥਾਨ ਜਾਂ ਉੱਤਰ ਪ੍ਰਦੇਸ਼। ਮੈਂ ਤੈਨੂੰ ਖਿੱਚ ਕੇ ਇੱਥੇ (ਪੱਛਮੀ ਬੰਗਾਲ) ਲੈ ਆਵਾਂਗੀ।
ਤੇਜ ਤਰਾਰ ਨੇਤਾ ਬੈਨਰਜੀ ਨਾਲ ਮੰਗਲਵਾਰ ਨੂੰ ਕਥਿਤ ਤੌਰ 'ਤੇ ਵਿਰੋਧੀ ਦਲ ਦੇ ਸਮਰਥਕਾਂ ਨੇ ਉਸ ਸਮੇਂ ਧੱਕਾ-ਮੁੱਕੀ ਕੀਤੀ ਜਦੋਂ ਉਹ ਕੁੱਟਮਾਰ ਤੋਂ ਬਾਅਦ ਜ਼ਖ਼ਮੀ ਇੱਕ ਤ੍ਰਿਣਮੂਲ ਕਰਮਚਾਰੀ ਨੂੰ ਦੇਖਣ ਜਾ ਰਹੀ ਸੀ। ਪਲੇਕਾਰਡ ਹੱਥਾਂ ਵਿੱਚ ਫੜੇ ਲੋਕਾਂ ਨੇ ਉਨ੍ਹਾਂ ਦੀ ਕਾਰ ਦਾ ਪਿੱਛਾ ਵੀ ਕੀਤਾ। ਟੀ.ਐੱਮ.ਸੀ. ਮੈਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਕਾਰ 'ਤੇ ਹਮਲਾ ਵੀ ਕੀਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।