CM ਮਮਤਾ ਨੇ ਕੋਲਕਾਤਾ ''ਚ ਡਾਕਟਰਾਂ ਨੂੰ 4 ਘੰਟਿਆਂ ਦੇ ਅੰਦਰ ਡਿਊਟੀ ''ਤੇ ਵਾਪਸ ਆਉਣ ਦਾ ਦਿੱਤਾ ਅਲਟੀਮੇਟਮ

Thursday, Jun 13, 2019 - 03:10 PM (IST)

CM ਮਮਤਾ ਨੇ ਕੋਲਕਾਤਾ ''ਚ ਡਾਕਟਰਾਂ ਨੂੰ 4 ਘੰਟਿਆਂ ਦੇ ਅੰਦਰ ਡਿਊਟੀ ''ਤੇ ਵਾਪਸ ਆਉਣ ਦਾ ਦਿੱਤਾ ਅਲਟੀਮੇਟਮ

ਕੋਲਕਾਤਾ—ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ 'ਚ ਅੰਦੋਲਨ ਕਰ ਰਹੇ ਡਾਕਟਰਾਂ ਨੂੰ ਅੱਜ ਭਾਵ ਵੀਰਵਾਰ ਨੂੰ 4 ਘੰਟਿਆਂ ਦੌਰਾਨ ਕੰਮ 'ਤੇ ਵਾਪਸ ਆਉਣ ਦਾ ਆਦੇਸ਼ ਦਿੱਤਾ ਹੈ ਅਤੇ ਇਸ ਆਦੇਸ਼ ਦਾ ਪਾਲਣ ਨਾ ਕਰਨ 'ਤੇ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ 'ਚੋਂ ਪਿਛਲੇ 3 ਦਿਨਾਂ ਤੋਂ ਮੈਡੀਕਲ ਸਹੂਲਤਾਂ ਬੰਦ ਹੋਣ ਦੇ ਮੱਦੇਨਜ਼ਰ ਮਮਤਾ ਅੱਜ ਸਰਕਾਰੀ ਐੱਸ. ਐੱਸ. ਕੇ. ਐੱਮ. ਹਸਪਤਾਲ ਪਹੁੰਚੀ। ਉਨ੍ਹਾਂ ਨੇ ਪੁਲਸ ਨੂੰ ਹਸਪਤਾਲ ਖਾਲੀ ਕਰਨ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਮਰੀਜਾਂ ਤੋਂ ਇਲਾਵਾ ਕਿਸੇ ਹੋਰ ਨੂੰ ਹਸਪਤਾਲ 'ਚ ਜਾਣ ਦੀ ਆਗਿਆ ਨਾ ਦਿੱਤੀ ਜਾਵੇ। 

ਮੁੱਖ ਮੰਤਰੀ ਮਮਤਾ ਨੇ ਦੋਸ਼ ਲਗਾਇਆ ਹੈ ਕਿ ਇਹ ਅੰਦੋਲਨ ਵਿਰੋਧੀ ਪਾਰਟੀਆਂ ਦੀ ਸਾਜ਼ਿਸ਼ ਦਾ ਹਿੱਸਾ ਹੈ। ਮਮਤਾ ਦੇ ਕੋਲ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵੀ ਹੈ। ਉਨ੍ਹਾਂ ਨੇ ਕਿਹਾ ਹੈ, ''ਜੂਨੀਅਰ ਡਾਕਟਰਾਂ ਦਾ ਅੰਦੋਲਨ ਮਾਕਪਾ ਅਤੇ ਭਾਜਪਾ ਦੀ ਸਾਜ਼ਿਸ਼ ਹੈ।''

PunjabKesari

ਮਮਤਾ ਨੇ ਦਾਅਵਾ ਕੀਤਾ ਹੈ ਕਿ ਬਾਹਰ ਦੇ ਲੋਕ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ 'ਚ ਦਖਲ ਦੇਣ ਲਈ ਆਏ ਹਨ। ਦੱਸ ਦੇਈਏ ਕਿ ਕੋਲਕਾਤਾ ਦੇ ਐੱਨ. ਆਰ. ਐੱਸ. ਹਸਪਤਾਲ 'ਚ ਇੱਕ ਡਾਕਟਰ 'ਤੇ ਹਮਲਾ ਕੀਤਾ ਅਤੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਡਾਕਟਰਾਂ ਮੰਗਲਵਾਰ ਤੋਂ ਅੰਦੋਲਨ ਕਰ ਰਹੇ ਹਨ। ਉਨ੍ਹਾਂ ਨੇ ਮਮਤਾ ਦੇ ਸਾਹਮਣੇ, ''ਸਾਨੂੰ ਨਿਆਂ ਮਿਲੇ'' ਦੇ ਨਾਅਰੇ ਵੀ ਲਗਾਏ। ਰੋਸ ਪ੍ਰਦਰਸ਼ਨ ਦੇ ਮੱਦੇਨਜ਼ਰ ਪਿਛਲੇ ਦੋ ਦਿਨਾਂ ਦੌਰਾਨ ਸੂਬੇ 'ਚ ਕਈ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲਾਂ ਸਮੇਤ ਪ੍ਰਾਈਵੇਟ ਮੈਡੀਕਲ ਸਹੂਲਤਾਂ, ਐਮਰਜੈਸੀ ਵਾਰਡ, ਬਾਹਰੀ ਸਹੂਲਤਾਂ ਆਦਿ ਬੰਦ ਕਰ ਦਿੱਤੀਆਂ ਹਨ।


author

Iqbalkaur

Content Editor

Related News