ਮਮਤਾ ਦੀ ਕਾਂਗਰਸ ਨੂੰ ਚਿੰਤਾਵਨੀ, ਪੱਛਮੀ ਬੰਗਾਲ ''ਚ ਜੇਕਰ ਭਾਜਪਾ ਦਾ ਸਾਥ ਦਿੱਤਾ ਤਾਂ...
Friday, Jun 16, 2023 - 06:28 PM (IST)

ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਾਂਗਰਸ ਨੂੰ ਚਿਤਾਵਨੀ ਭਰੇ ਸ਼ਬਦਾਂ 'ਚ ਕਿਹਾ ਕਿ ਜੇਕਰ ਕਾਂਗਰਸ ਪੱਛਮੀ ਬੰਗਾਲ 'ਚ ਭਾਜਪਾ ਦਾ ਸਹਿਯੋਗ ਕਰਦੀ ਹੈ ਤਾਂ ਉਸਨੂੰ ਸਾਡੇ ਰਾਸ਼ਟਰੀ ਪੱਧਰ 'ਤੇ ਸਮਰਥਨ ਦੀ ਉਮੀਦ ਨਹੀਂ ਕਰਨੀ ਚਾਹੀਦੀ। ਮਮਤਾ ਨੇ ਬੰਗਾਲ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਹਾ ਕਿ ਬੰਗਾਲ 'ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ਾਂਤੀਪੂਰਨ ਹੈ।
ਮਮਤਾ ਬੈਨਰਜੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ 23 ਜੂਨ ਨੂੰ ਪਟਨਾ 'ਚ ਵਿਰੋਧੀ ਪਾਰਟੀਆਂ ਦੀ ਬੈਠਕ ਹੋਣ ਜਾ ਰਹੀ ਹੈ। ਇਸ ਵਿਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਸਣੇ ਕਈ ਪਾਰਟੀਆਂ ਹਿੱਸਾ ਲੈਣਗੀਆਂ। ਬੈਨਰਜੀ, ਅਖਿਲੇਸ਼ ਯਾਦਵ, ਅਰਵਿੰਦ ਕੇਜਰੀਵਾਲ, ਹਮੰਤ ਸੋਰੇਨ ਸਣੇ ਕਈ ਸੂਬਿਆਂ ਦੇ ਨੇਤਾ ਇਸ ਬੈਠਕ 'ਚ ਹਿੱਸਾ ਲੈਣਗੇ।