ਮਮਤਾ ਬੈਨਰਜੀ ਨੇ PM ਮੋਦੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ

11/09/2020 8:06:37 PM

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਜ਼ਰੂਰੀ ਸਾਮਾਨ ਦੀਆਂ ਵੱਧਦੀਆਂ ਕੀਮਤਾਂ 'ਚ ਕਮੀ ਲਿਆਉਣ, ਜਮਾਖੋਰੀ ਨੂੰ ਕਾਬੂ ਕਰਣ ਅਤੇ ਸਪਲਾਈ ਵਧਾਉਣ ਲਈ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਆਲੂ ਅਤੇ ਪਿਆਜ਼ ਵਰਗੇ ਜ਼ਰੂਰੀ ਖਾਦ ਪਦਾਰਥਾਂ ਦੀਆਂ ਕੀਮਤਾਂ 'ਤੇ ਸੂਬਾ ਸਰਕਾਰ ਦੇ ਕੰਟਰੋਲ ਦੀ ਸ਼ਕਤੀ ਨੂੰ ਮੁੜ ਬਹਾਲ ਕੀਤਾ ਜਾਵੇ।

ਇਹ ਵੀ ਪੜ੍ਹੋ: ਗੰਗਾ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਯੋਗੀ ਸਰਕਾਰ, ਕੰਪਨੀ 'ਤੇ ਠੋਕਿਆ 3 ਕਰੋੜ ਦਾ ਜੁਰਮਾਨਾ

ਚਾਰ ਪੰਨਿਆਂ ਦੀ ਚਿੱਠੀ 'ਚ ਚਾਰ ਮੰਗ
ਪ੍ਰਧਾਨ ਮੰਤਰੀ ਨੂੰ ਚਾਰ ਪੰਨਿਆਂ ਦੇ ਪੱਤਰ 'ਚ ਉਨ੍ਹਾਂ ਨੇ ਲਿਖਿਆ, ‘ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਜਮਾਖੋਰੀ ਨੂੰ ਕੰਟਰੋਲ ਕਰਨ, ਸਪਲਾਈ ਨੂੰ ਵਧਾਉਣ ਅਤੇ ਜ਼ਰੂਰੀ ਖਾਦ ਪਦਾਰਥਾਂ ਦੀਆਂ ਕੀਮਤਾਂ 'ਚ ਕਮੀ ਲਿਆਉਣ ਲਈ ਤੁਰੰਤ ਕਦਮ ਚੁੱਕਣ ਕਿਉਂਕਿ ਜਨਤਾ ਨੂੰ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਹੀਂ ਤਾਂ ਸੂਬਾ ਸਰਕਾਰ ਦੀ ਸ਼ਕਤੀ ਨੂੰ ਬਹਾਲ ਕੀਤਾ ਜਾਵੇ ਕਿ ਉਹ ਖੇਤੀਬਾੜੀ ਉਤਪਾਦ, ਸਪਲਾਈ, ਵੰਡ ਅਤੇ ਵਿਕਰੀ 'ਤੇ ਕਾਬੂ ਕਰ ਸਕਣ।’

ਬੈਨਰਜੀ ਨੇ ਮੋਦੀ ਨੂੰ ਅਪੀਲ ਕੀਤੀ ਕਿ ਸੂਬਿਆਂ ਨੂੰ ਖੇਤੀਬਾੜੀ ਉਤਪਾਦ, ਸਪਲਾਈ, ਵੰਡ ਅਤੇ ਵਿਕਰੀ 'ਤੇ ਕਾਬੂ ਕਰਨ ਲਈ ਸਹੀ ਕਾਨੂੰਨ ਲਿਆਉਣ ਦੀ ਮਨਜ਼ੂਰੀ ਦਿੱਤੀ ਜਾਵੇ। ਮੁੱਖ ਮੰਤਰੀ ਮਮਤਾ ਬੈਨਰਜੀ ਪੱਤਰ 'ਚ ਕਿਹਾ ਗਿਆ ਹੈ, ‘ਸੂਬਾ ਸਰਕਾਰ ਨੂੰ ਇਸ ਦੀਆਂ ਸ਼ਕਤੀਆਂ ਤੋਂ ਵਾਂਝਾ ਕਰ ਦਿੱਤਾ ਗਿਆ ਹੈ ਅਤੇ ਉਹ ਆਮ ਜਨਤਾ ਦੀਆਂ ਦਿੱਕਤਾਂ ਨੂੰ ਵੇਖਦੇ ਹੋਏ ਮੂਕਦਰਸ਼ਕ ਬਣੀ ਨਹੀਂ ਰਹਿ ਸਕਦੀ ਹੈ ਕਿਉਂਕਿ ਆਲੂ ਅਤੇ ਪਿਆਜ ਵਰਗੇ ਜ਼ਰੂਰੀ ਖਾਦ ਪਦਾਰਥਾਂ ਦੀਆਂ ਕੀਮਤਾਂ ਆਸਾਮਨ ਛੋਹ ਰਹੀਆਂ ਹਨ।’


Inder Prajapati

Content Editor

Related News