ਮਮਤਾ ਬੈਨਰਜੀ ਨੇ ਬੰਗਾਲ 'ਚ ਲਿਆਂਦਾ ਸਿਆਸੀ ਭੂਚਾਲ ! ਕਿਹਾ- 'ਨਹੀਂ ਦੇਵਾਂਗੀ ਅਸਤੀਫ਼ਾ...'

Tuesday, May 05, 2026 - 04:55 PM (IST)

ਮਮਤਾ ਬੈਨਰਜੀ ਨੇ ਬੰਗਾਲ 'ਚ ਲਿਆਂਦਾ ਸਿਆਸੀ ਭੂਚਾਲ ! ਕਿਹਾ- 'ਨਹੀਂ ਦੇਵਾਂਗੀ ਅਸਤੀਫ਼ਾ...'

ਕੋਲਕਾਤਾ- ਪੱਛਮੀ ਬੰਗਾਲ ਦੀ ਮੌਜੂਦਾ ਮੁੱਖ ਮੰਤਰੀ ਅਤੇ ਟੀਐੱਮਸੀ ਮੁਖੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ 'ਚ ਆਪਣੀ ਪਾਰਟੀ ਦੀ ਹਾਰ ਤੋਂ ਬਾਅਦ ਅਸਤੀਫ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਫੈਸਲਾ ਲੋਕਾਂ ਦਾ ਅਸਲੀ ਜਨਾਦੇਸ਼ ਨਹੀਂ ਸਗੋਂ ਇਕ ਸਾਜਿਸ਼ ਦਾ ਨਤੀਜਾ ਹੈ। ਬੈਨਰਜੀ ਨੇ ਇਹ ਵੀ ਦੋਸ਼ ਲਗਾਇਆ ਕਿ ਚੋਣਾਂ 'ਚ ਟੀਐੱਮਸੀ ਦਾ ਮੁਕਾਬਲਾ ਭਾਜਪਾ ਨਾਲ ਨਹੀਂ ਸਗੋਂ ਚੋਣ ਕਮਿਸ਼ਨ ਨਾਲ ਸੀ, ਜਿਸ ਨੇ 'ਭਾਜਪਾ ਲਈ ਕੰਮ' ਕੀਤਾ। ਉਨ੍ਹਾਂ ਨੇ ਕਿਹਾ,''ਮੇਰੇ ਅਸਤੀਫ਼ਾ ਦਾ ਸਵਾਲ ਹੀ ਨਹੀਂ ਉੱਠਦਾ, ਕਿਉਂਕਿ ਅਸੀਂ ਲੋਕਾਂ ਦੇ ਜਨਾਦੇਸ਼ ਨਾਲ ਨਹੀਂ ਸਗੋਂ ਇਕ ਸਾਜਿਸ਼ ਕਾਰਨ ਹਾਰੇ ਹਾਂ... ਮੈਂ ਹਾਰੀ ਨਹੀਂ ਹਾਂ ਮੈਂ ਲੋਕ ਭਵਨ ਨਹੀਂ ਜਾਵੇਗੀ। ਉਹ ਸੰਵਿਧਾਨਕ ਨਿਯਮਾਂ ਅਨੁਸਾਰ ਕਾਰਵਾਈ ਕਰ ਸਕਦੇ ਹਨ।''

ਬੈਨਰਜੀ ਨੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ 'ਚ ਵੱਡੇ ਪੈਮਾਨੇ 'ਤੇ ਗੜਬੜੀਆਂ ਦਾ ਦੋਸ਼ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਲਗਭਗ 100 ਸੀਟਾਂ 'ਤੇ ਜਨਾਦੇਸ਼ 'ਲੁੱਟ ਲ਼ਇਆ ਗਿਆ' ਅਤੇ ਉਨ੍ਹਾਂ ਦੀ ਪਾਰਟੀ ਦਾ ਮਨੋਬਲ ਤੋੜਨ ਲਈ ਵੋਟਾਂ ਦੀ ਗਿਣਤੀ ਜਾਣਬੁੱਝ ਕੇ ਹੌਲੀ ਕਰ ਦਿੱਤੀ ਗਈ। ਉਨ੍ਹਾਂ ਜ਼ੋਰ ਦੇ ਕਿਹਾ,''ਇਤਿਹਾਸ 'ਚ ਇਕ ਕਾਲਾ ਅਧਿਆਏ ਲਿਖਿਆ ਗਿਆ ਹੈ।''

ਟੀਐੱਮਸੀ ਮੁਖੀ ਨੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ 'ਤੇ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ 10 ਮੈਂਬਰ ਫੈਕਟ ਖੋਜ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ। ਇਹ ਕਮੇਟੀ 'ਚੋਣਾਂ ਤੋਂ ਬਾਅਦ ਹੋਈ ਹਿੰਸਾ ਤੋਂ ਪ੍ਰਭਾਵਿਤ' ਇਲਾਕਿਆਂ ਦਾ ਦੌਰਾ ਕਰੇਗੀ ਅਤੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲਵੇਗੀ। ਉਨ੍ਹਾਂ ਨੇ 2021 'ਚ ਚੋਣਾਂ ਮਗਰੋਂ ਹੋਈ ਹਿੰਸਾ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸ ਕੇ ਖਾਰਜ ਕਰ ਦਿੱਤਾ। ਦੱਸਣਯੋਗ ਹੈ ਕਿ ਭਾਜਪਾ ਨੇ 294 ਮੈਂਬਰੀ ਵਿਧਾਨ ਸਭਾ 'ਚ 207 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ, ਜਿਸ ਨਾਲ ਰਾਜ 'ਚ ਟੀਐੱਮਸੀ ਦਾ 15 ਸਾਲ ਦਾ ਸ਼ਾਸਨ ਖ਼ਤਮ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News