ਮਮਤਾ ਬੈਨਰਜੀ ਨੂੰ ਵੱਡਾ ਝਟਕਾ: TMC ਦੇ 3 ਬੈਂਕ ਖਾਤੇ ਫ੍ਰੀਜ਼, 440 ਕਰੋੜ ਰੁਪਏ ਫਸੇ

Sunday, Jun 21, 2026 - 02:15 AM (IST)

ਮਮਤਾ ਬੈਨਰਜੀ ਨੂੰ ਵੱਡਾ ਝਟਕਾ: TMC ਦੇ 3 ਬੈਂਕ ਖਾਤੇ ਫ੍ਰੀਜ਼, 440 ਕਰੋੜ ਰੁਪਏ ਫਸੇ

ਕੋਲਕਾਤਾ : ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ (TMC) ਵਿੱਚ ਅੰਦਰੂਨੀ ਬਗਾਵਤ ਹੁਣ ਵਿੱਤੀ ਸੰਕਟ ਦਾ ਰੂਪ ਧਾਰਨ ਕਰ ਚੁੱਕੀ ਹੈ। ਪਾਰਟੀ ਦੇ ਬਾਗੀ ਵਿਧਾਇਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਕ ਨਿੱਜੀ ਬੈਂਕ ਵਿੱਚ ਮੌਜੂਦ TMC ਦੇ 3 ਬੈਂਕ ਖਾਤਿਆਂ ਨੂੰ 'ਡੇਬਿਟ ਫ੍ਰੀਜ਼' ਕਰ ਦਿੱਤਾ ਗਿਆ ਹੈ। ਇਨ੍ਹਾਂ ਖਾਤਿਆਂ ਵਿੱਚ ਲਗਭਗ 440 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਹੈ। 

ਅੰਦਰੂਨੀ ਕਲੇਸ਼ ਅਤੇ ਬਗਾਵਤ 

ਸੂਤਰਾਂ ਅਨੁਸਾਰ, ਇਹ ਵਿਵਾਦ ਸਾਬਕਾ ਮੰਤਰੀ ਅਰੂਪ ਬਿਸਵਾਸ ਅਤੇ ਵਿਰੋਧੀ ਧਿਰ ਦੇ ਨੇਤਾ ਰਿਤਾਬਰਤਾ ਬੈਨਰਜੀ ਦੇ ਧੜਿਆਂ ਵਿਚਕਾਰ ਪਾਰਟੀ ਦੇ ਸੰਗਠਨ ਅਤੇ ਵਿੱਤੀ ਤੰਤਰ 'ਤੇ ਕਬਜ਼ੇ ਨੂੰ ਲੈ ਕੇ ਚੱਲ ਰਿਹਾ ਹੈ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਇਹ ਟਕਰਾਅ ਹੋਰ ਤੇਜ਼ ਹੋ ਗਿਆ ਹੈ। ਬੈਨਰਜੀ ਪੱਖੀ 10 ਵਿਧਾਇਕਾਂ ਨੇ ਬਿਧਾਨਨਗਰ ਪੁਲਿਸ ਕੋਲ ਐਫ.ਆਈ.ਆਰ. ਦਰਜ ਕਰਵਾ ਕੇ ਇਨ੍ਹਾਂ ਖਾਤਿਆਂ ਦੀ ਵਿਸਤ੍ਰਿਤ ਜਾਂਚ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਉੱਤਰਾਖੰਡ ’ਚ ਖੱਡ ’ਚ ਡਿੱਗਣ ਤੋਂ ਬਾਅਦ ਕਾਰ ’ਚ ਲੱਗੀ ਅੱਗ, 2 ਜ਼ਿੰਦਾ ਸੜੇ 

ਫੰਡਾਂ ਦੇ ਸਰੋਤ 'ਤੇ ਸਵਾਲ 

ਬਾਗੀ ਵਿਧਾਇਕਾਂ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਖਾਤਿਆਂ ਵਿੱਚ ਜਮ੍ਹਾਂ ਭਾਰੀ ਰਕਮ ਦੇ ਸਰੋਤ ਸ਼ੱਕੀ ਹੋ ਸਕਦੇ ਹਨ। ਉਨ੍ਹਾਂ ਨੇ ਜਾਂਚਕਰਤਾਵਾਂ ਨੂੰ ਅਪੀਲ ਕੀਤੀ ਹੈ ਕਿ ਇਹ ਪਤਾ ਲਗਾਇਆ ਜਾਵੇ ਕਿ ਕੀ ਇਹ ਪੈਸਾ ਜਾਇਜ਼ ਸਰੋਤਾਂ ਤੋਂ ਆਇਆ ਹੈ ਜਾਂ ਫਿਰ ਜਨਤਕ ਫੰਡਾਂ ਦੀ ਦੁਰਵਰਤੋਂ ਅਤੇ ਘੁਟਾਲਿਆਂ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਰਾਹੀਂ ਇਕੱਠਾ ਕੀਤਾ ਗਿਆ ਹੈ। 

ਖਜ਼ਾਨਚੀ ਦੇ ਅਹੁਦੇ ਨੂੰ ਲੈ ਕੇ ਭੰਬਲਭੂਸਾ 

ਪਾਰਟੀ ਦੇ ਸੀਨੀਅਰ ਆਗੂ ਅਰੂਪ ਬਿਸਵਾਸ ਨੇ ਬੈਂਕ ਨੂੰ ਪੱਤਰ ਲਿਖ ਕੇ ਲੈਣ-ਦੇਣ ਰੋਕਣ ਦੀ ਮੰਗ ਕੀਤੀ ਸੀ, ਜਿਸ ਲਈ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਵਿੱਚ ਅਨਿਸ਼ਚਿਤਤਾ ਦਾ ਹਵਾਲਾ ਦਿੱਤਾ ਸੀ। ਦੂਜੇ ਪਾਸੇ, ਮਮਤਾ ਬੈਨਰਜੀ ਦੇ ਵਫ਼ਾਦਾਰ ਮੰਨੇ ਜਾਂਦੇ ਕੁਨਾਲ ਘੋਸ਼ ਨੇ ਦਾਅਵਾ ਕੀਤਾ ਹੈ ਕਿ ਬਿਸਵਾਸ ਹੁਣ ਪਾਰਟੀ ਦੇ ਖਜ਼ਾਨਚੀ ਨਹੀਂ ਹਨ। ਉਨ੍ਹਾਂ ਅਨੁਸਾਰ, 5 ਜੂਨ ਨੂੰ ਹੋਈ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਸ਼ੁਭਾਸ਼ੀਸ਼ ਚੱਕਰਵਰਤੀ ਨੂੰ ਨਵਾਂ ਖਜ਼ਾਨਚੀ ਨਿਯੁਕਤ ਕੀਤਾ ਗਿਆ ਸੀ। ਫਿਲਹਾਲ, 'ਡੇਬਿਟ ਫ੍ਰੀਜ਼' ਹੋਣ ਕਾਰਨ ਪਾਰਟੀ ਇਨ੍ਹਾਂ ਖਾਤਿਆਂ ਵਿੱਚੋਂ ਨਾ ਤਾਂ ਪੈਸੇ ਕਢਵਾ ਸਕਦੀ ਹੈ ਅਤੇ ਨਾ ਹੀ ਕੋਈ ਭੁਗਤਾਨ ਕਰ ਸਕਦੀ ਹੈ। ਪਾਰਟੀ ਲੀਡਰਸ਼ਿਪ ਹੁਣ ਪੁਲਸ ਦੀ ਰਸਮੀ ਸੂਚਨਾ ਅਤੇ ਅਗਲੀ ਕਾਰਵਾਈ ਦਾ ਇੰਤਜ਼ਾਰ ਕਰ ਰਹੀ ਹੈ।

ਇਹ ਵੀ ਪੜ੍ਹੋ : 'ਸ਼ਾਂਤੀ ਸਮਝੌਤੇ ਦਾ ਕੀਤਾ ਗਿਆ ਉਲੰਘਣ...', ਈਰਾਨ ਨੇ ਮੁੜ ਬੰਦ ਕੀਤਾ Hormuz

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News