ਮਮਤਾ ਦੀ ਜਿੱਤ ਨਾਲ ਰੰਗੇ 'ਵਿਦੇਸ਼ੀ ਅਖਬਾਰ', ਬੋਲੇ - ਕੋਰੋਨਾ ਨੂੰ ਰੋਕਣ 'ਚ ਅਸਫਲ ਰਹੇ PM ਮੋਦੀ
Tuesday, May 04, 2021 - 03:22 AM (IST)
ਢਾਕਾ - ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਕਰੋ ਜਾਂ ਮਰੋ ਦੀ ਜੰਗ ਦਰਮਿਆਨ ਟੀ. ਐੱਮ. ਸੀ. ਨੇਤਾ ਮਮਤਾ ਬੈਨਰਜੀ ਦੀ ਪਾਰਟੀ ਦੀ ਜਿੱਤ ਅਤੇ ਖੁਦ ਉਨਾ ਦੀ ਹਾਰ ਦੁਨੀਆ ਭਰ ਦੀ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ। ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਵਿਚ ਤਾਂ ਪਹਿਲੇ ਪੇਜ਼ 'ਤੇ ਅਖਬਾਰਾਂ ਨੇ ਮਮਤਾ ਦੀ ਜਿੱਤ-ਹਾਰ ਦੀ ਖਬਰ ਨੂੰ ਲੀਡ ਲਗਾਇਆ ਹੈ। ਉਥੇ ਦੁਨੀਆ ਦੀਆਂ ਕਈ ਹੋਰ ਅਖਬਾਰਾਂ ਨੇ ਪੱਛਮੀ ਬੰਗਾਲ ਵਿਚ ਭਾਜਪਾ ਦੀ ਹਾਰ ਲਈ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਵਿਚ ਮੋਦੀ ਸਰਕਾਰ ਦੀ ਅਸਫਲਤਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਬੰਗਲਾਦੇਸ਼ ਦੀ ਮੁੱਖ ਅਖਬਾਰ 'ਡੇਲੀ ਸਟਾਰ' ਨੇ ਲੀਡ ਸਟੋਰੀ ਦੇ ਹੇਡਿੰਗ ਵਿਚ ਲਿਖਿਆ, 'ਮਮਤਾ ਦੀ ਕੌੜੀ ਜਿੱਤ।' ਮਮਤਾ ਨੰ ਨੰਦੀਗ੍ਰਾਮ ਦੀ ਜ਼ੋਰਦਾਰ ਟੱਕਰ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਪਰ ਤ੍ਰਿਣਮੂਲ ਕਾਂਗਰਸ ਦੀ ਇਸ ਚਮਤਕਾਰੀ ਲੀਡਰ ਨੇ ਆਪਣੀ ਪਾਰਟੀ ਨੂੰ ਪੱਛਮੀ ਬੰਗਾਲ ਵਿਚ ਤੀਜੀ ਵਾਰ ਸੱਤਾ ਵਿਚ ਲਿਆ ਦਿੱਤਾ। ਮਮਤਾ ਬੈਨਰਜੀ ਨੇ ਆਪਣੇ ਸਬਰ ਅਤੇ ਸਿਆਸੀ ਸੂਝਬੂਝ ਨਾਲ ਇਕੱਲੇ ਹੀ ਨਰਿੰਦਰ ਮੋਦੀ ਲਹਿਰ ਨੂੰ ਹਰਾ ਦਿੱਤਾ। ਉਹ ਵੀ ਉਦੋਂ ਜਦ ਭਾਜਪਾ ਨੇ ਆਪਣੇ ਨੇਤਾਵਾਂ ਦੀ ਪੂਰੀ ਫੌਜ ਨੂੰ ਉਤਾਰ ਦਿੱਤਾ ਸੀ।
ਇਹ ਵੀ ਪੜ੍ਹੋ - ਰੂਸੀ ਮਾਡਲ ਨੇ ਬਾਲੀ 'ਚ ਪਵਿੱਤਰ ਜਵਾਲਾਮੁਖੀ ਉਪਰ ਬਣਾਈ ਪੋਰਨ ਵੀਡੀਓ, ਮਚਿਆ ਹੜਕੰਪ
ਮੋਦੀ ਨੇ ਕੋਰੋਨਾ ਮਹਾਮਾਰੀ ਦੀ ਬਜਾਏ ਚੋਣਾਂ 'ਤੇ ਧਿਆਨ ਦਿੱਤਾ
ਬਾਂਗਲਾ ਭਾਸ਼ਾ ਦੀਆਂ ਅਖਬਾਰਾਂ ਨੇ ਵੀ ਮਮਤਾ ਦੀ ਜਿੱਤ ਨੂੰ ਲੀਡ ਸਟੋਰੀ ਬਣਾਇਆ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ਚੋਣਾਂ ਦੌਰਾਨ ਪੀ. ਐੱਮ. ਮੋਦੀ ਬੰਗਲਾਦੇਸ਼ ਦੀ ਯਾਤਰਾ 'ਤੇ ਗਏ ਸਨ ਅਤੇ ਉਨ੍ਹਾਂ ਨੇ ਸਥਾਨਕ ਬੰਗਾਲੀ ਮਤੁਆ ਭਾਈਚਾਰੇ 'ਤੇ ਨਿਸ਼ਾਨਾ ਵਿੰਨ੍ਹਣ ਦੀ ਕੋਸ਼ਿਸ਼ ਕੀਤੀ ਸੀ। ਅਲ-ਜਜ਼ੀਰਾ (ਇਕ ਵੈੱਬਸਾਈਟ ਤੇ ਅੰਗ੍ਰੇਜ਼ੀ ਅਖਬਾਰ) ਨੇ ਲਿਖਿਆ ਕਿ ਭਾਰਤ ਵਿਚ ਕੋਰੋਨਾ ਮਹਾਮਾਰੀ ਦੇ ਪੀਕ 'ਤੇ ਪਹੁੰਚਣ ਵਿਚਾਲੇ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਨੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ ਹੈ।
ਇਹ ਵੀ ਪੜ੍ਹੋ - ਨਾਈਜ਼ਰ 'ਚ 16 ਫੌਜੀਆਂ ਦੀ ਹੱਤਿਆ, 2 ਅਗਵਾ
ਅਲ-ਜਜ਼ੀਰਾ ਨੇ ਅੱਗੇ ਲਿਖਿਆ ਕਿ ਮੋਦੀ ਦੀ ਕੋਰੋਨਾ ਮਹਾਮਾਰੀ 'ਤੇ ਧਿਆਨ ਦੇਣ ਦੀ ਬਜਾਏ ਚੋਣਾਂ 'ਤੇ ਧਿਆਨ ਫੋਕਸ ਕਰਨ ਨੂੰ ਲੈ ਕੇ ਆਲੋਚਨਾ ਹੋ ਰਹੀ ਹੈ। ਬੀ. ਬੀ. ਸੀ. ਨੇ ਲਿਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਕੋਰੋਨਾ ਵਾਇਰਸ ਨਾਲ ਰਿਕਾਰਡ ਮੌਤਾਂ ਵਿਚਾਲੇ ਪੱਛਮੀ ਬੰਗਾਲ ਜਿਹੇ ਪ੍ਰਮੁੱਖ ਸੂਬੇ ਵਿਚ ਬੁਰੀ ਤਰ੍ਹਾਂ ਨਾਲ ਫੇਲ ਸਾਬਿਤ ਹੋਈ। ਚੋਣ ਪ੍ਰਚਾਰ ਦੌਰਾਨ ਭਾਜਪਾ ਨੇ ਪੱਛਮੀ ਬੰਗਾਲ ਵਿਚ ਆਪਣੀ ਪੂਰੀ ਤਾਕਤ ਲਾ ਦਿੱਤੀ ਪਰ ਉਨ੍ਹਾਂ ਦੀ ਵਿਰੋਧੀ ਮਮਤਾ ਬੈਨਰਜੀ ਨੇ ਕਰਾਰੀ ਹਾਰ ਦੇ ਦਿੱਤੀ। ਮੋਦੀ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਬਜਾਏ ਚੋਣਾਂ 'ਤੇ ਧਿਆਨ ਵਧ ਦਿੱਤਾ।