ਮਮਤਾ ਨੇ PM ਮੋਦੀ ਨੂੰ ਲਿਖੀ ਚਿੱਠੀ, ਆਕਸੀਜਨ ਪਲਾਂਟ ਨਿਰਪੱਖਤਾ ਨਾਲ ਅਲਾਟ ਕਰਨ ਦੀ ਕੀਤੀ ਅਪੀਲ

Friday, May 14, 2021 - 06:46 PM (IST)

ਕੋਲਕਾਤਾ- ਕੋਵਿਡ-19 ਦੇ ਮਾਮਲਿਆਂ 'ਚ ਲਗਾਤਾਰ ਹੋ ਰਹੇ ਵਾਧੇ ਦਰਮਿਆਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ। ਮਮਤਾ ਨੇ ਪੀ.ਐੱਮ. ਮੋਦੀ ਤੋਂ ਸੂਬੇ ਲਈ ਪੀ.ਐੱਸ.ਏ. ਆਕਸੀਜਨ ਪਲਾਂਟ ਦੀ ਨਿਰੱਖਤਾ ਅਤੇ ਅਤੇ ਤੁਰੰਤ ਅਲਾਟ ਕਰਵਾਏ ਜਾਣ ਦੀ ਅਪੀਲ ਕੀਤੀ। ਤ੍ਰਿਣਮੂਲ ਕਾਂਗਰਸ ਮੁਖੀ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 'ਚ ਕਿਹਾ ਕਿ ਸੂਬੇ ਨੂੰ 70 ਪੀ.ਐੱਸ.ਏ. ਆਕਸੀਜਨ ਪਲਾਂਟ ਮਿਲਣ ਸਨ ਅਤੇ ਹੁਣ ਸੂਚਿਤ ਕੀਤਾ ਗਿਆ ਹੈ ਕਿ ਪਹਿਲੇ ਪੜਾਅ 'ਚ ਅਜਿਹੇ 4 ਹੀ ਪਲਾਂਟ ਦਿੱਤੇ ਜਾਣਗੇ। ਬੈਨਰਜੀ ਨੇ ਬਾਕੀ ਆਕਸੀਜਨ ਪਲਾਂਟਾਂ ਬਾਰੇ ਦਿੱਤੀ ਗਈ ਸੂਚਨਾ 'ਚ ਸਾਫ਼-ਸਾਫ਼ ਜਾਣਕਾਰੀ ਨਹੀਂ ਹੋਣ ਦੀ ਵੀ ਸ਼ਿਕਾਇਤ ਕੀਤੀ ਹੈ।

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਕੋਰੋਨਾ ਨੇ ਬੁਝਾਇਆ ਨੇਤਰਹੀਣ ਮਾਤਾ-ਪਿਤਾ ਦਾ ਇਕਲੌਤਾ ਚਿਰਾਗ਼

ਬੈਨਰਜੀ ਨੇ ਚਿੱਠੀ 'ਚ ਕਿਹਾ ਹੈ,''ਕੇਂਦਰ ਸੂਬਿਆਂ 'ਚ ਹਸਪਤਾਲਾਂ ਨੂੰ ਪੀ.ਐੱਸ.ਏ. ਪਲਾਂਟਾਂ ਦੀ ਸਪਲਾਈ ਕਰਨ 'ਤੇ ਵਿਚਾਰ ਕਰ ਰਿਹਾ ਹੈ। ਪਹਿਲ 'ਚ ਵਾਰ-ਵਾਰ ਤਬਦੀਲੀ ਹੋ ਰਹੀ ਹੈ, ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਰੁਖ ਵੀ ਬਦਲ ਰਿਹਾ ਹੈ, ਪੱਛਮੀ ਬੰਗਾਲ ਲਈ ਤੈਅ ਕੋਟੇ 'ਚ ਵੀ ਲਗਾਤਾਰ ਸੋਧ ਕਰ ਕੇ ਇਸ ਨੂੰ ਘੱਟ ਕੀਤਾ ਜਾ ਰਿਹਾ ਹੈ।'' ਮੁੱਖ ਮੰਤਰੀ ਨੇ ਚਿੱਠੀ 'ਚ ਲਿਖਿਆ ਹੈ,''ਸਾਨੂੰ ਦੱਸਿਆ ਗਿਆ ਸੀ ਕਿ ਸੂਬੇ ਨੂੰ 70 ਪੀ.ਐੱਸ.ਏ. ਪਲਾਂਟ ਦਿੱਤੇ ਜਾਣਗੇ। ਹੁਣ ਕਿਹਾ ਗਿਆ ਹੈ ਕਿ ਪਹਿਲੇ ਪੜਾਅ 'ਚ ਚਾਰ ਪਲਾਂਟ ਦਿੱਤੇ ਜਾਣਗੇ। ਬਾਕੀ ਪਲਾਂਟਾਂ ਨੂੰ ਲੈ ਕੇ ਕੋਈ ਸਪੱਸ਼ਟ ਸੂਚਨਾ ਨਹੀਂ ਹੈ।'' 

ਇਹ ਵੀ ਪੜ੍ਹੋ : ਹਰਿਆਣਾ 'ਚ ਸ਼ਰਮਨਾਕ ਘਟਨਾ, 25 ਲੋਕਾਂ ਵੱਲੋਂ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ

ਪੀ.ਐੱਸ.ਏ. ਪਲਾਂਟਾਂ ਤੋਂ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਸਪਤਾਲਾਂ 'ਚ ਆਕਸੀਜਨ ਦੀ ਸਪਲਾਈ ਬਿਹਤਰ ਹੋਵੇਗੀ। ਬੈਨਰਜੀ ਨੇ ਕਿਹਾ,''ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਪਹਿਲ ਦੇ ਨਾਲ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਤੈਅ ਕਰ ਕੇ ਅਤੇ ਉੱਚਿਤ, ਪਾਰਦਰਸ਼ੀ ਅਤੇ ਨਿਰਪੱਖਤਾ ਨਾਲ ਕੋਟਾ ਤੈਅ ਕਰੇ। ਦਿੱਲੀ 'ਚ ਦੁਵਿਧਾ ਦੀ ਸਥਿਤੀ ਕਾਰਨ ਸੂਬੇ ਦੀਆਂ ਏਜੰਸੀਆਂ ਵਲੋਂ ਪੀ.ਐੱਸ.ਏ. ਪਲਾਂਟ ਲਗਾਉਣ ਦੀਆਂ ਪੂਰੀਆਂ ਯੋਜਨਾਵਾਂ 'ਤੇ ਵੀ ਅਸਰ ਪੈ ਰਿਹਾ ਹੈ।''


DIsha

Content Editor

Related News