ਸਿਰਫ਼ ਇਕ ਹੀ ਫੈਕਟਰੀ ਬਚੀ ਰਹੇਗੀ, ਜੋ ਮੋਦੀ ਦੇ ਝੂਠ ਅਤੇ ਭਾਜਪਾ ਦੇ ਧੋਖੇ ਦੀ ਹੈ : ਮਮਤਾ

03/23/2021 5:25:34 PM

ਪੁਰੂਲੀਆ (ਪੱਛਮੀ ਬੰਗਾਲ)- ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਸਰਕਾਰੀ ਕੰਪਨੀਆਂ ਵੇਚ ਰਹੀ ਹੈ ਅਤੇ ਸਿਰਫ਼ ਪ੍ਰਧਾਨ ਮੰਤਰੀ ਨਰਿੰਰਦ ਮੋਦੀ ਦੀ 'ਝੂਠ ਦੀ ਫੈਕਟਰੀ' ਬਚੀ ਰਹੇਗੀ। ਮਮਤਾ ਨੇ ਕਿਹਾ ਕਿ ਭਾਜਪਾ ਬੰਗਾਲ 'ਚ ਲੋਕਾਂ ਨਾਲ ਲੰਬੇ-ਚੌੜੇ ਵਾਅਦੇ ਕਰ ਰਹੀ ਹੈ ਪਰ ਭਗਵਾ ਪਾਰਟੀ ਆਸਾਮ ਅਤੇ ਤ੍ਰਿਪੁਰਾ 'ਚ ਵਿਧਾਨ ਸਭਾ ਚੋਣਾਂ ਲਈ ਆਪਣੇ ਮੈਨੀਫੈਸਟੋ 'ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਤੋਂ ਮੁਕਰ ਗਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਪੁਰੂਲੀਆ ਜ਼ਿਲ੍ਹੇ 'ਚ ਇਕ ਚੋਣ  ਰੈਲੀ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਕਿ ਪੂਰਬ-ਉੱਤਰ ਦੇ ਇਨ੍ਹਾਂ ਦੋਹਾਂ ਸੂਬਿਆਂ 'ਚ ਭਾਜਪਾ ਸਰਕਾਰਾਂ ਨੇ ਹਜ਼ਾਰਾਂ ਸਰਕਾਰੀ ਕਰਮੀਆਂ ਨੂੰ ਬੇਰੁਜ਼ਗਾਰ ਕਰ ਦਿੱਤਾ।

ਇਹ ਵੀ ਪੜ੍ਹੋ : ਅੱਤਵਾਦ ਪੈਦਾ ਕਰਨ ਲਈ ਸੂਬੇ 'ਚ ਗੁੰਡਿਆਂ ਨੂੰ ਲਿਆ ਰਹੀ ਹੈ ਭਾਜਪਾ : ਮਮਤਾ ਬੈਨਰਜੀ

ਉਨ੍ਹਾਂ ਕਿਹਾ,''ਉਹ ਸਾਰੀਆਂ ਕੇਂਦਰੀ ਸੰਸਥਾਵਾਂ ਬੰਦ ਕਰ ਰਹੇ ਹਨ। ਸਿਰਫ਼ ਇਕ ਹੀ ਫੈਕਟਰੀ ਬਚੀ ਰਹੇਗੀ, ਜੋ ਨਰਿੰਦਰ ਮੋਦੀ ਦੇ ਝੂਠ ਅਤੇ ਭਾਜਪਾ ਦੇ ਧੋਖੇ ਦੀ ਹੈ।'' ਮਮਤਾ ਨੇ ਹੋਰ ਚੋਣਾਵੀ ਰੈਲੀਆਂ ਦੀ ਤਰ੍ਹਾਂ ਇੱਥੇ ਵੀ ਜਨ ਸਭਾ 'ਚ ਚੰਡੀ ਪਾਠ ਦੇ ਮੰਤਰ ਪੜ੍ਹਦੇ ਹੋਏ ਲੋਕਾਂ ਤੋਂ ਫਿਰਕੂ ਰਾਜਨੀਤੀ 'ਚ ਸ਼ਾਮਲ ਨਹੀਂ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ 'ਬਾਹਰ ਦੇ ਗੁੰਡਿਆਂ' ਨੂੰ ਵੋਟ ਨਹੀਂ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਧਮਕੀ ਤੋਂ ਨਹੀਂ ਡਰਦੀ ਹੈ ਅਤੇ ਜੇਕਰ ਧਮਕੀ ਦਿੱਤੀ ਗਈ ਤਾਂ ਉਹ ਉਸ ਦਾ ਮੁਕਾਬਲਾ ਕਰੇਗੀ। ਮੁੱਖ ਮੰਤਰੀ ਨੇ ਕਈ ਮੌਕਿਆਂ 'ਤੇ ਭਾਜਪਾ 'ਤੇ ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਲਈ ਬਾਹਰੀ ਲੋਕਾਂ ਨੂੰ ਲਿਆਉਣ ਦਾ ਦੋਸ਼ ਲਗਾਇਆ ਹੈ।

ਇਹ ਵੀ ਪੜ੍ਹੋ : ਤੇਲੰਗਾਨਾ 'ਚ ਵੱਡਾ ਹਾਦਸਾ, ਕਬੱਡੀ ਮੈਚ ਦੌਰਾਨ ਭੀੜ 'ਤੇ ਡਿੱਗੀ ਗੈਲਰੀ, 100 ਤੋਂ ਵੱਧ ਜ਼ਖਮੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News