'INDIA' ਗਠਜੋੜ ਨੂੰ ਵੱਡਾ ਝਟਕਾ, ਮਮਤਾ ਬੈਨਰਜੀ ਨੇ ਬੰਗਾਲ 'ਚ ਇਕੱਲੇ ਚੋਣਾਂ ਲੜਨ ਦਾ ਕੀਤਾ ਐਲਾਨ

Wednesday, Jan 24, 2024 - 04:04 PM (IST)

ਕੋਲਕਾਤਾ- ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਦੇ 'ਇੰਡੀਆ' ਗਠਜੋੜ ਨੂੰ ਪੱਛਮੀ ਬੰਗਾਲ 'ਚ ਜ਼ਬਰਦਸਤ ਝਟਕਾ ਲੱਗਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੀ ਮੁਖੀ ਮਮਤਾ ਬੈਨਰਜੀ ਨੇ 'ਇਕੱਲੇ ਚਲੋ' ਦਾ ਨਾਅਰਾ ਦੇ ਦਿੱਤਾ ਹੈ। ਮਮਤਾ ਬੈਨਰਜੀ ਨੇ ਐਲਾਨ ਕਰ ਦਿੱਤਾ ਹੈ ਕਿ ਟੀ.ਐੱਮ.ਸੀ. ਲੋਕ ਸਭਾ ਚੋਣਾਂ ਇਕੱਲੇ ਹੀ ਚੋਣ ਮੈਦਾਨ 'ਚ ਉਤਰੇਗੀ। ਮਮਤਾ ਦੇ ਇਸ ਐਲਾਨ ਦੇ ਨਾਲ ਹੀ ਵਿਰੋਧੀਆਂ ਦੇ 'ਇੰਡੀਆ' ਗਠਜੋੜ ਦੀ ਤਸਵੀਰ ਅਤੇ ਭਵਿੱਖ 'ਤੇ ਸੰਕਟ ਦੇ ਬੱਦਲ ਛਾ ਗਏ ਹਨ। 

ਇਹ ਵੀ ਪੜ੍ਹੋ- ਕਾਂਗਰਸ ਨੇਤਾ ਨੇ ਕੀਤੀ ਪ੍ਰਧਾਨ ਮੰਤਰੀ ਦੀ ਤਾਰੀਫ਼, ਕਿਹਾ- ਮੋਦੀ ਦੇਸ਼ ਦੇ PM ਨਾ ਹੁੰਦੇ ਤਾਂ...

ਇਹ ਵੀ ਪੜ੍ਹੋ- ਅਯੁੱਧਿਆ ਰਾਮ ਮੰਦਰ: ਰਾਮਲੱਲਾ ਦੀ ਆਰਤੀ, ਦਰਸ਼ਨ ਦਾ ਸਮਾਂ ਤੇ ਐਂਟਰੀ ਪਾਸ ਕਿਵੇਂ ਹੋਵੇਗਾ ਬੁੱਕ, ਜਾਣੋ ਸਾਰੀ ਜਾਣਕਾਰੀ

ਮਮਤਾ ਬੈਨਰਜੀ ਨੇ ਜਦੋਂ ਇਹ ਐਲਾਨ ਕੀਤਾ, ਅਣਗਹਿਲੀ ਦਾ ਦਰਦ ਅਤੇ ਕੁੜੱਤਣ ਵੀ ਦਿਖਾਈ ਦੇ ਰਹੀ ਸੀ। ਉਨ੍ਹਾਂ ਕਿਹਾ ਕਿ ਮੈਂ ਜੋ ਵੀ ਸੁਝਾਅ ਦਿੱਤੇ, ਉਹ ਸਾਰੇ ਨਕਾਰ ਦਿੱਤੇ ਗਏ। ਇਨ੍ਹਾਂ ਸਭ ਤੋਂ ਬਾਅਦ ਅਸੀਂ ਬੰਗਾਲ 'ਚ ਇਕੱਲੇ ਜਾਣ ਦਾ ਫੈਸਲਾ ਕੀਤਾ। ਉਨ੍ਹਾਂ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਇਹ ਵੀ ਕਿਹਾ ਕਿ ਉਹ ਪੱਛਮੀ ਬੰਗਾਲ 'ਚ ਯਾਤਰਾ ਕਰਨ ਜਾ ਰਹੇ ਹਨ, ਇਸਦੀ ਜਾਣਕਾਰੀ ਸ਼ਿਸ਼ਟਾਚਾਰ ਵਜੋਂ ਵੀ ਉਨ੍ਹਾਂ ਨੂੰ ਨਹੀਂ ਦਿੱਤੀ ਗਈ। ਮਮਤਾ ਬੈਨਰਜੀ ਨੇ ਕਿਹਾ ਕਿ ਇਨ੍ਹਾਂ ਸਭ ਨੂੰ ਲੈ ਕੇ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਚਰਚਾ ਨਹੀਂ ਕੀਤੀ ਗਈ। ਇਹ ਪੂਰੀ ਤਰ੍ਹਾਂ ਗਲਤ ਹੈ।

ਇਹ ਵੀ ਪੜ੍ਹੋ- ਰਾਮ ਮੰਦਰ ਨੂੰ ਭੇਂਟ ਕੀਤੀ ਜਾਵੇਗੀ 'ਵਿਰਾਟ' ਰਾਮਾਇਣ, 3000 ਕਿਲੋ ਹੋਵੇਗਾ ਭਾਰ, ਮੋਟਰ ਨਾਲ ਪਲਟਿਆ ਜਾਵੇਗਾ ਪੰਨਾ


Rakesh

Content Editor

Related News