ਮਮਤਾ ਦੀ ਰੈਲੀ 'ਤੱਕੜੀ 'ਚ ਡੱਡੂ' ਤੋਲਣ ਵਰਗੀ : ਕੈਲਾਸ਼ ਵਿਜੇਵਰਗੀਏ

01/20/2019 4:28:31 PM

ਇੰਦੌਰ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਹਿਲ 'ਤੇ ਆਯੋਜਿਤ 'ਸੰਯੁਕਤ ਭਾਰਤ ਰੈਲੀ' 'ਤੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਤੇ ਪੱਛਮੀ ਬੰਗਾਲ ਦੇ ਪ੍ਰਦੇਸ਼ ਇੰਚਾਰਜ ਕੈਲਾਸ਼ ਵਿਜੇਵਰਗੀਏ ਨੇ ਤੰਜ਼ ਕੱਸਿਆ। ਕੈਲਾਸ਼ ਨੇ ਕਿਹਾ ਕਿ ਬਿਨਾਂ ਨੇਤਾ, ਨੀਤੀ ਅਤੇ ਨੀਅਤ ਦੇ ਸੰਪੰਨ ਹੋਈ ਰੈਲੀ 'ਤੱਕੜੀ 'ਚ ਡੱਡੂ' ਤੋਲਣ ਵਰਗੀ ਹੈ। ਸ਼੍ਰੀ ਵਿਜੇਵਰਗੀਏ ਨੇ ਕਿਹਾ ਕਿ ਜਿਸ ਪੱਛਮੀ ਬੰਗਾਲ 'ਚ ਅੰਦਰੂਨੀ ਲੋਕਤੰਤਰ ਖਤਮ ਹੋ ਗਿਆ। ਜਿੱਥੇ ਰਾਜ 'ਚ ਵਿਰੋਧੀ ਦਲ ਦੇ ਲੋਕਾਂ ਦਾ ਕਤਲ ਹੋ ਰਿਹਾ ਹੈ, ਉੱਥੇ ਦੇਸ਼ ਦੇ ਵਿਰੋਧੀ ਦਲ ਇਸ ਤਰ੍ਹਾਂ ਦੀ ਰੈਲੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰੈਲੀ 'ਚ ਮੌਜੂਦ ਸਿਆਸੀ ਦਲ ਦੇ ਲੋਕਾਂ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਰਾਜ 'ਚ ਵਿਰੋਧੀ ਦਲ ਦੇ 100 ਤੋਂ ਵਧ ਲੋਕਾਂ ਦਾ ਕਤਲ ਕਰ ਕੇ ਉਨ੍ਹਾਂ ਦੀਆਂ ਔਰਤਾਂ ਨਾਲ ਗਲਤ ਵਤੀਰਾ ਅਤੇ ਬਲਾਤਕਾਰ ਕੀਤਾ ਗਿਆ ਹੋਵੇ, ਉੱਥੇ ਉਹ ਪ੍ਰਜਾਤੰਤਰ ਬਣਾਉਣ ਦੀ ਉਹ ਕਸਮ ਕਿਵੇਂ ਖਾ ਸਕਦੇ ਹਨ।

ਸ਼੍ਰੀ ਵਿਜੇਵਰਗੀਏ ਨੇ ਕਿਹਾ ਕਿ ਮਮਤਾ ਬੈਨਰਜੀ ਦੀ ਰੈਲੀ 'ਚ ਮੌਜੂਦ ਵੱਖ=ਵੱਖ ਵਿਚਾਰਧਾਰਾ ਦੇ ਲੋਕ ਬਿਨਾਂ ਨੇਤਾ, ਨੀਤੀ ਦੇ ਸਿਰਫ ਪ੍ਰਧਾਨ ਮੰਤਰੀ ਨੂੰ 2019 'ਚ ਰੋਕਣ ਲਈ ਇਕੱਠੇ ਹੋ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਸ਼੍ਰੀ ਮੋਦੀ ਪਹਿਲਾਂ ਨਾਲੋਂ ਜ਼ਿਆਦਾ ਬਹੁਮਤ ਪ੍ਰਾਪਤ ਕਰ ਕੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਨਗੇ। ਸ਼ਨੀਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕੋਲਕਾਤਾ 'ਚ 'ਸੰਯੁਕਤ ਭਾਰਤ ਰੈਲੀ' ਕੀਤੀ ਸੀ, ਜਿਸ 'ਚ ਦੇਸ਼ ਦੇ 22 ਸਿਆਸੀ ਦਲਾਂ ਦੇ ਨੇਤਾ ਇਕ ਮੰਚ 'ਤੇ ਵਿਰੋਧੀ ਏਕਤਾ ਪ੍ਰਦਰਸ਼ਿਤ ਕਰਨ ਦੇ ਮਕਸਦ ਨਾਲ ਜੁਟੇ। ਇਸ ਰੈਲੀ 'ਚ ਦੇਸ਼ 'ਚ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਬੇਦਖਲ ਕਰਨ ਦਾ ਸੰਕਲਪ ਲਿਆ ਗਿਆ।


DIsha

Content Editor

Related News