ਚੋਣ ਕਮਿਸ਼ਨ ਨੇ ਮਮਤਾ ਦੀ ਬਾਇਓਪਿਕ ''ਤੇ ਪੱਛਮੀ ਬੰਗਾਲ ਚੋਣ ਅਧਿਕਾਰੀ ਤੋਂ ਮੰਗੀ ਰਿਪੋਰਟ

Friday, Apr 19, 2019 - 11:14 AM (IST)

ਚੋਣ ਕਮਿਸ਼ਨ ਨੇ ਮਮਤਾ ਦੀ ਬਾਇਓਪਿਕ ''ਤੇ ਪੱਛਮੀ ਬੰਗਾਲ ਚੋਣ ਅਧਿਕਾਰੀ ਤੋਂ ਮੰਗੀ ਰਿਪੋਰਟ

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਬਾਇਓਪਿਕ 'ਤੇ ਪੱਛਮੀ ਬੰਗਾਲ ਦੇ ਚੋਣ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। 'ਬਾਘਿਨੀ' ਨਾਂ ਦੀ ਇਹ ਬਾਇਓਪਿਕ 3 ਮਈ ਨੂੰ ਰਿਲੀਜ਼ ਹੋਣੀ ਹੈ। ਭਾਜਪਾ ਨੇ ਚੋਣ ਪ੍ਰਕਿਰਿਆ ਖਤਮ ਹੋਣ ਤੱਕ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦਾ ਰੁਖ ਕੀਤਾ। ਭਾਜਪਾ ਨੇ ਚੋਣ ਕਮਿਸ਼ਨ ਤੋਂ ਤ੍ਰਿਣਮੂਲ ਕਾਂਗਰਸ ਸੁਪਰੀਮੋ ਦੀ ਬਾਇਓਪਿਕ ਦੀ ਸਮੀਖਿਆ ਕਰਨ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਭਾਜਪਾ ਨੇ ਚੋਣ ਕਮਿਸ਼ਨ ਨੂੰ ਮਮਤਾ ਬੈਨਰਜੀ ਦੀ ਬਾਇਓਪਿਕ ਵਿਰੁੱਧ ਸ਼ਿਕਾਇਤੀ ਪੱਤਰ ਲਿਖਿਆ ਸੀ। ਭਾਜਪਾ ਨੇ ਮਮਤਾ ਤੋਂ ਸਵਾਲ ਕੀਤਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧ ਰਹੀ ਤਾਂ ਹੁਣ ਚੁੱਪ ਕਿਉਂ ਹੈ?'' ਉੱਥੇ ਹੀ ਦੱਸਣਯੋਗ ਹੈ ਕਿ 10 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਜੀਵਨ 'ਤੇ ਬਣੀ ਫਿਲਮ ਦੀ ਰਿਲੀਜ਼ 'ਤੇ ਚੋਣ ਕਮਿਸ਼ਨ ਪਾਬੰਦੀ ਲੱਗਾ ਚੁੱਕਿਆ ਹੈ।


author

DIsha

Content Editor

Related News