ਬਸਪਾ ਸੰਸਦ ਮੈਂਬਰ ਦੀ ਜਾਇਦਾਦ 250 ਕਰੋੜ, ਟਿਕਟ ਨਹੀਂ ਮਿਲੀ ਤਾਂ ਛੱਡ ਦਿੱਤੀ ਪਾਰਟੀ

Friday, Apr 12, 2024 - 04:33 PM (IST)

ਬਿਜਨੌਰ- ਬਹੁਜਨ ਸਮਾਜ ਪਾਰਟੀ ਵਲੋਂ ਬਿਜਨੌਰ ਤੋਂ ਆਪਣੇ ਜਿਸ ਸਾਬਕਾ ਸੰਸਦ ਮੈਂਬਰ ਮਲੂਕ ਨਾਗਰ ਦੀ ਟਿਕਟ ਕੱਟੀ ਗਈ ਹੈ, ਉਹ ਉੱਤਰ ਪ੍ਰਦੇਸ਼ ਦੇ ਸਭ ਤੋਂ ਅਮੀਰ ਸੰਸਦ ਮੈਂਬਰਾਂ ’ਚੋਂ ਇਕ ਹਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਦਿੱਤੇ ਗਏ ਹਲਫਨਾਮੇ ਅਨੁਸਾਰ ਮਲੂਕ ਨਾਗਰ ਦੀ ਕੁੱਲ ਜਾਇਦਾਦ ਲਗਭਗ 250 ਕਰੋੜ ਰੁਪਏ ਹੈ। ਉਨ੍ਹਾਂ ’ਤੇ ਬੈਂਕਾਂ ਦਾ 101.61 ਕਰੋੜ ਰੁਪਏ ਬਕਾਇਆ ਹੈ।

ਸਟੇਟ ਬੈਂਕ ਆਫ ਇੰਡੀਆ ਨੇ ਮਲੂਕ ਨਾਗਰ ਅਤੇ ਉਨ੍ਹਾਂ ਦੇ ਭਰਾ ਵਿਰੁੱਧ 54 ਕਰੋੜ ਰੁਪਏ ਦੀ ਵਸੂਲੀ ਦਾ ਵੀ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਕੁਝ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਦੀ ਰੇਡ ਵੀ ਹੋਈ ਸੀ। ਟਿਕਟ ਕੱਟੇ ਜਾਣ ਤੋਂ ਬਾਅਦ ਮਲੂਕ ਨੇ ਮਾਇਆਵਤੀ ਦਾ ਸਾਥ ਛੱਡ ਦਿੱਤਾ ਹੈ। ਹੁਣ ਉਹ ਰਾਸ਼ਟਰੀ ਲੋਕ ਦਲ ਦਾ ਹਿੱਸਾ ਹੋ ਗਏ ਹਨ। ਨਾਗਰ ਦੇ ਰਾਲੋਦ ’ਚ ਸ਼ਾਮਲ ਹੋਣ ਤੋਂ ਮੰਨਿਆ ਜਾ ਰਿਹਾ ਹੈ ਕਿ ਪੱਛਮੀ ਉੱਤਰ ਪ੍ਰਦੇਸ਼ ’ਚ ਪਾਰਟੀ ਨੂੰ ਕਾਫੀ ਫਾਇਦਾ ਹੋਵੇਗਾ। ਮਲੂਕ ਨਾਗਰ ਦੀ ਬਿਜਨੌਰ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ’ਚ ਕਾਫੀ ਚੰਗੀ ਪਕੜ ਮੰਨੀ ਜਾਂਦੀ ਹੈ।

ਇਲੈਕਸ਼ਨ ਨਾਲੇਜ

ਕੀ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੁਣਿਆ ਗਿਆ ਸੰਸਦ ਮੈਂਬਰ ਕਿਸੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰ ਸਕਦਾ ਹੈ?

ਅਜਿਹਾ ਕਰਨ ’ਚ ਕਾਨੂੰਨੀ ਰੁਕਾਵਟ ਨਹੀਂ ਹੈ ਪਰ ਅਜਿਹੀ ਸਥਿਤੀ ’ਚ ਉਸ ਦੀ ਚੋਣ ਰੱਦ ਹੋ ਜਾਵੇਗੀ ਅਤੇ ਉਹ ਸੰਸਦ ਤੋਂ ਡਿਸਕੁਆਲੀਫਾਈ ਹੋ ਜਾਵੇਗਾ।


Rakesh

Content Editor

Related News