ਸਰਕਾਰ ਨੇ ਬੈਂਕਾਂ ਨੂੰ ‘ਕੁਲੈਕਸ਼ਨ ਏਜੰਟ’ ਬਣਾ ਦਿੱਤਾ : ਖੜਗੇ

Saturday, Mar 29, 2025 - 05:36 PM (IST)

ਸਰਕਾਰ ਨੇ ਬੈਂਕਾਂ ਨੂੰ ‘ਕੁਲੈਕਸ਼ਨ ਏਜੰਟ’ ਬਣਾ ਦਿੱਤਾ : ਖੜਗੇ

ਨਵੀਂ ਦਿੱਲੀ- ਬੈਂਕਾਂ ਵੱਲੋਂ ਲਾਏ ਜਾਣ ਵਾਲੇ ਵੱਖ-ਵੱਖ ਖਰਚਿਆਂ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸ਼ਨੀਵਾਰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਬੈਂਕਾਂ ਨੂੰ ‘ਕੁਲੈਕਸ਼ਨ ਏਜੰਟ’ ਬਣਾ ਦਿੱਤਾ ਹੈ। ਖੜਗੇ ਨੇ ਖਾਤਿਆਂ ’ਚ ਘੱਟੋ-ਘੱਟ ਬਕਾਇਆ, ਏ. ਟੀ. ਐੱਮ. ’ਚੋਂ ਪੈਸੇ ਕਢਵਾਉਣ ਨਾਲ ਸਬੰਧਤ ਖਰਚੇ, ਖਾਤਿਆਂ ਦੀ ਸਟੇਟਮੈਂਟ ਦੇ ਖਰਚੇ, ਕਰਜ਼ਾ ਪ੍ਰਕਿਰਿਆ ਨਾਲ ਸਬੰਧਤ ਖਰਚੇ ਤੇ ਕੁਝ ਹੋਰ ਖਰਚਿਆਂ ਦਾ ਹਵਾਲਾ ਦਿੱਤਾ।

ਉਨ੍ਹਾਂ ਕਿਹਾ ਕਿ ਹੁਣ ਏ. ਟੀ. ਐੱਮ. ’ਚੋਂ ਪੈਸਾ ਕਢਵਾਉਣਾ ਮਹਿੰਗਾ ਹੋ ਜਾਏਗਾ। ਮੋਦੀ ਸਰਕਾਰ ਨੇ 2018 ਤੋਂ 2024 ਦਰਮਿਆਨ ਘੱਟੋ-ਘੱਟ ਬਕਾਇਆ ਨਾ ਰੱਖਣ ਕਾਰਨ ਬਚਤ ਖਾਤਿਆਂ ਅਤੇ ਜਨ ਧਨ ਖਾਤਿਆਂ ਤੋਂ ਘੱਟੋ-ਘੱਟ 43,500 ਕਰੋੜ ਰੁਪਏ ਕੱਢੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਖਰਚਿਆਂ ਤੋਂ ਇਕੱਠੀ ਹੋਈ ਰਕਮ ਦਾ ਡਾਟਾ ਪਹਿਲਾਂ ਸੰਸਦ ਨੂੰ ਪ੍ਰਦਾਨ ਕਰਦੀ ਸੀ ਪਰ ਹੁਣ ਇਹ ਪ੍ਰਕਿਰਿਆ ਵੀ ਇਹ ਕਹਿੰਦੇ ਹੋਏ ਬੰਦ ਕਰ ਦਿੱਤੀ ਗਈ ਹੈ ਕਿ ਆਰ.ਬੀ.ਆਈ. ਵੱਲੋਂ ਅਜਿਹਾ ਡਾਟਾ ਨਹੀਂ ਰੱਖਿਆ ਜਾਂਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News