ISRO ਨੇ ਗਗਨਯਾਨ ਮਿਸ਼ਨ ਬਾਰੇ ਦਿੱਤਾ ਵੱਡਾ ਅਪਡੇਟ, ਇਸ ਮਹੀਨੇ ਹੋ ਰਿਹੈ ਲਾਂਚ
Friday, Aug 22, 2025 - 11:31 AM (IST)

ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਨੇ ਗਗਨਯਾਨ ਮਿਸ਼ਨ ਬਾਰੇ ਵੱਡਾ ਅਪਡੇਟ ਦਿੱਤਾ ਹੈ। ਇਸਰੋ ਦੇ ਮੁਖੀ ਵੀ. ਨਾਰਾਇਣਨ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਇਸ ਸਾਲ ਦਸੰਬਰ ਮਹੀਨੇ ‘ਚ ਪਹਿਲਾ ਬਿਨਾਂ ਮਨੁੱਖ ਵਾਲਾ ਮਿਸ਼ਨ ਗਗਨਯਾਨ-ਜੀ1 ਲਾਂਚ ਕੀਤਾ ਜਾਵੇਗਾ। ਨਾਰਾਇਣਨ ਨੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਅਤੇ ਗਰੁੱਪ ਕੈਪਟਨ ਸ਼ੁਭਾਂਸ਼ੁ ਸ਼ੁਕਲਾ ਤੇ ਪ੍ਰਸ਼ਾਂਤ ਬਾਲਕ੍ਰਿਸ਼ਨ ਨਾਇਰ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ‘ਚ ਇਸ ਖੇਤਰ ‘ਚ ਕਈ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਗਈਆਂ ਹਨ। ਇਸ ਕਰਕੇ ਪਹਿਲਾ ਬਿਨਾਂ ਮਨੁੱਖ ਵਾਲਾ ਮਿਸ਼ਨ ਜੀ1 ਇਸ ਸਾਲ ਦੇ ਅੰਤ ‘ਚ, ਸੰਭਾਵਿਤ ਤੌਰ ‘ਤੇ ਦਸੰਬਰ ਦੇ ਆਸ-ਪਾਸ ਲਾਂਚ ਕੀਤਾ ਜਾਵੇਗਾ। ਇਸ ਮਿਸ਼ਨ 'ਚ ਅੱਧ-ਮਨੁੱਖ ਰੂਪ ਵਾਲੀ ਰੋਬੋਟ "ਵਿਓਮਮਿਤ੍ਰਾ" ਨੂੰ ਵੀ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ISS ਮਿਸ਼ਨ ਦਾ ਤਜਰਬਾ ਲਾਭਦਾਇਕ
ਹਾਲ ਹੀ 'ਚ ਸਫਲ Axiom-4 ਮਿਸ਼ਨ ਤੋਂ ਵਾਪਸ ਆਏ ਸ਼ੁਭਾਂਸ਼ੁ ਸ਼ੁਕਲਾ ਨੇ ਕਿਹਾ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ (ISS) ਦਾ ਤਜਰਬਾ ਭਾਰਤ ਦੇ ਆਪਣੇ ਗਗਨਯਾਨ ਮਿਸ਼ਨ ਲਈ ਬਹੁਤ ਉਪਯੋਗੀ ਹੋਵੇਗਾ। ਉਨ੍ਹਾਂ ਕਿਹਾ,“ਬਹੁਤ ਜਲਦੀ ਅਸੀਂ ਆਪਣੇ ਕੈਪਸੂਲ ਨਾਲ, ਆਪਣੇ ਰਾਕੇਟ ਨਾਲ ਅਤੇ ਆਪਣੀ ਧਰਤੀ ਤੋਂ ਮਨੁੱਖ ਨੂੰ ਪੁਲਾੜ 'ਚ ਭੇਜਾਂਗੇ।” ਸ਼ੁਕਲਾ ਨੇ ਇਸ ਮਿਸ਼ਨ ਨੂੰ ਪੂਰੇ ਦੇਸ਼ ਦਾ ਮਿਸ਼ਨ ਕਰਾਰ ਦਿੰਦਿਆਂ ਸਰਕਾਰ, ਇਸਰੋ ਅਤੇ ਮਿਸ਼ਨ ਨਾਲ ਜੁੜੇ ਸਭ ਲੋਕਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਸਮਾਰਟ ਟਿਪਸ ਨਾਲ ਘਟਾਓ Electricity Bill, ਅੱਜ ਤੋਂ ਹੀ Follow ਕਰੋ ਇਹ ਸੁਝਾਅ
ਕੀ ਹੈ ਮਿਸ਼ਨ ਗਗਨਯਾਨ?
- ਗਗਨਯਾਨ ਭਾਰਤ ਦਾ ਪਹਿਲਾ ਮਨੁੱਖ ਯਾਤਰਾ ਪੁਲਾੜ ਮਿਸ਼ਨ ਹੈ।
- ਇਸ ਦਾ ਉਦੇਸ਼ ਮਨੁੱਖ ਨੂੰ ਧਰਤੀ ਦੀ ਹੇਠਲੀ ਜਮਾਤ (Low Earth Orbit) 'ਚ ਭੇਜਣਾ ਹੈ।
- ਇਸ ਮਿਸ਼ਨ ਨਾਲ ਭਾਰਤ ਦੀ ਸਮਰੱਥਾ ਮਨੁੱਖ ਨੂੰ ਸੁਰੱਖਿਅਤ ਤਰੀਕੇ ਨਾਲ ਪੁਲਾੜ 'ਚ ਭੇਜਣ ਅਤੇ ਵਾਪਸ ਲਿਆਂਦਾ ਜਾਣਾ ਸਾਬਿਤ ਹੋਵੇਗੀ।
- ਇਸ ਪ੍ਰੋਗਰਾਮ 'ਚ ਅਸਟਰੋਨਾਟਸ ਦੀ ਟ੍ਰੇਨਿੰਗ, ਲਾਈਫ ਸਪੋਰਟ ਸਿਸਟਮ ਦਾ ਵਿਕਾਸ ਅਤੇ ਮਨੁੱਖ ਯਾਨ ਦੇ ਟ੍ਰਾਇਲ ਸ਼ਾਮਲ ਹਨ।
- ਇਸ ਦੀ ਕਾਮਯਾਬੀ ਨਾਲ ਭਾਰਤ ਉਨ੍ਹਾਂ ਚੁਨਿੰਦੇ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਜਾਵੇਗਾ ਜੋ ਮਨੁੱਖ ਯਾਤਰਾ ਮਿਸ਼ਨ ਭੇਜਣ 'ਚ ਸਮਰੱਥ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8