ਮਾਲਦੀਵ ਨੂੰ ਲੱਗਾ ਇਕ ਹੋਰ ਝਟਕਾ: ਇਸ ਕੰਪਨੀ ਨੇ ਬਾਈਕਾਟ ਕਰ ਯਾਤਰਾ ਬੀਮਾ 'ਤੇ ਲਾਈ ਪਾਬੰਦੀ

01/09/2024 1:39:52 PM

ਬਿਜ਼ਨੈੱਸ ਡੈਸਕ : ਹਾਲ ਹੀ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦੀਪ ਦੇ ਦੌਰੇ 'ਤੇ ਗਏ ਸਨ। ਜਿਵੇਂ ਹੀ ਉਨ੍ਹਾਂ ਦੀ ਇਸ ਯਾਤਰਾ ਦੀ ਫੋਟੋ ਸਾਹਮਣੇ ਆਈ, ਸੋਸ਼ਲ ਮੀਡੀਆ 'ਤੇ ਮਾਲਦੀਵ ਅਤੇ ਲਕਸ਼ਦੀਪ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ। ਪੀਐਮ ਮੋਦੀ ਦੀ ਫੋਟੋ ਸਾਹਮਣੇ ਆਉਣ ਤੋਂ ਬਾਅਦ ਮਾਲਦੀਵ ਦੇ ਲੋਕਾਂ ਨੇ ਭਾਰਤ ਦੇ ਲੋਕਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਬਾਅਦ ਭਾਰਤ ਦੇ ਮਾਲਦੀਵ ਦੌਰੇ ਨੂੰ ਲੈ ਕੇ ਕਈ ਫ਼ੈਸਲੇ ਲਏ ਗਏ। ਸੋਸ਼ਲ ਮੀਡੀਆ 'ਤੇ #BoycottMaldives ਟ੍ਰੈਂਡ ਹੋਣ ਲੱਗਾ। ਹੁਣ ਇਕ ਹੋਰ ਭਾਰਤੀ ਕੰਪਨੀ ਇਸ ਮੁਹਿੰਮ ਵਿਚ ਸ਼ਾਮਲ ਹੋ ਗਈ ਹੈ, ਜਿਸ ਨੇ ਮਾਲਦੀਵ ਦੇ ਯਾਤਰਾ ਬੀਮਾ 'ਤੇ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ - ਰੱਥ ਦੇ ਰੂਪ 'ਚ ਸਜਾਏ ਵਾਹਨ 'ਚ ਅਯੁੱਧਿਆ ਭੇਜੇ ਜਾਣਗੇ 200 ਕਿੱਲੋ ਲੱਡੂ, ਮਕਰ ਸੰਕ੍ਰਾਂਤੀ ਵੀ ਮਨਾਈ ਜਾਵੇਗੀ

Insurance Dekho Company ਨੇ ਮੁਹਿੰਮ 'ਚ ਲਿਆ ਹਿੱਸਾ 
ਦੇਸ਼ ਦੀ ਟਰੈਵਲ ਟੈਕ ਸਟਾਰਟਅੱਪ Insurance Dekho Company ਨੇ ਮਾਲਦੀਵ ਜਾਣ ਵਾਲੇ ਲੋਕਾਂ ਲਈ ਯਾਤਰਾ ਬੀਮਾ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਸੰਸਥਾਪਕ ਅਤੇ ਸੀਟੀਓ ਈਸ਼ ਬੱਬਰ ਨੇ ਲਿੰਕਡਇਨ 'ਤੇ ਘੋਸ਼ਣਾ ਕੀਤੀ ਕਿ ਦੇਖੋ ਬੀਮਾ ਆਪਣੇ ਦੇਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਇਸ ਕਦਮ ਦੇ ਹਿੱਸੇ ਵਜੋਂ, ਅਸੀਂ ਮਾਲਦੀਵ ਲਈ ਕਿਸੇ ਵੀ ਕਿਸਮ ਦਾ ਬੀਮਾ ਪ੍ਰਦਾਨ ਨਹੀਂ ਕਰਾਂਗੇ।

ਇਹ ਵੀ ਪੜ੍ਹੋ - IndiGo ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ! ਹੁਣ ਇਨ੍ਹਾਂ ਸੀਟਾਂ ਲਈ ਦੇਣੇ ਪੈਣਗੇ ਜ਼ਿਆਦਾ ਪੈਸੇ

Ease My Trip ਨੇ ਵੀ ਫ਼ੈਸਲਾ ਲਿਆ
ਇਸ ਤੋਂ ਪਹਿਲਾਂ ਈਜ਼ ਮਾਈ ਟ੍ਰਿਪ ਦੇ ਸੀਈਓ ਨਿਸ਼ਾਂਤ ਪਿੱਟੀ ਨੇ ਐਕਸ ਪੋਸਟ 'ਚ ਮਾਲਦੀਵ ਟੂਰ ਖ਼ਿਲਾਫ਼ ਵੱਡਾ ਫ਼ੈਸਲਾ ਲਿਆ ਸੀ। ਉਨ੍ਹਾਂ ਲਿਖਿਆ ਕਿ ਅਸੀਂ ਰਾਸ਼ਟਰ ਨਾਲ ਇਕਜੁੱਟ ਹਾਂ। ਇਸ ਲਈ ਕੰਪਨੀ ਮਾਲਦੀਵ ਲਈ ਸਾਰੀਆਂ ਉਡਾਣਾਂ ਦੀ ਬੁਕਿੰਗ ਨੂੰ ਮੁਅੱਤਲ ਕਰ ਰਹੀ ਹੈ। ਕੰਪਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੀਤੀ ਅਪਮਾਨਜਨਕ ਟਿੱਪਣੀ ਦੀ ਨਿੰਦਾ ਕੀਤੀ ਹੈ। ਦੂਜੇ ਪਾਸੇ, ਐਡਲਵਾਈਸ ਮਿਉਚੁਅਲ ਫੰਡ ਦੀ ਐੱਮਡੀ ਅਤੇ ਸੀਈਓ ਰਾਧਿਕਾ ਗੁਪਤਾ ਨੇ ਇੱਕ ਐਕਸ ਪੋਸਟ ਵਿੱਚ ਕਿਹਾ ਕਿ ਮੈਂ ਹਮੇਸ਼ਾ ਸੋਚਦੀ ਹਾਂ ਕਿ ਜਦੋਂ ਸਾਡੇ ਕੋਲ ਲਕਸ਼ਦੀਪ ਅਤੇ ਅੰਡੇਮਾਨ ਹਨ ਤਾਂ ਸਾਨੂੰ ਮਾਲਦੀਵ ਜਾਣ ਲਈ ਇੰਨੇ ਪੈਸੇ ਕਿਉਂ ਦੇਣੇ ਪਏ।

ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News