ਭਾਰਤ-ਮਾਲਦੀਵ ''ਚ ਪਹਿਲੀ ਵਾਰ ਸ਼ੁਰੂ ਹੋਵੇਗੀ ਫੇਰੀ ਸੇਵਾ

06/09/2019 11:32:51 AM

ਮਾਲੇ/ਨਵੀਂ ਦਿੱਲੀ (ਬਿਊਰੋ)— ਭਾਰਤ ਅਤੇ ਮਾਲਦੀਵ ਦੇ ਵਿਚ ਪਹਿਲੀ ਵਾਰ ਇਕ ਯਾਤਰੀ ਅਤੇ ਫੇਰੀ ਸੇਵਾ ਚਲਾਉਣ 'ਤੇ ਸਹਿਮਤੀ ਬਣੀ ਹੈ। ਇਹ ਫੇਰੀ ਸੇਵਾ ਕੇਰਲ ਦੇ ਕੋਚੀ ਤੋਂ ਮਾਲਦੀਵ ਦੀ ਰਾਜਧਾਨੀ ਮਾਲੇ ਤੱਕ ਆਵੇਗੀ। ਇਸ ਨਾਲ ਨਾ ਸਿਰਫ ਦੋਹਾਂ ਦੇਸ਼ਾਂ ਵਿਚਾਲੇ ਸੰੰਬੰਧ ਮਜ਼ਬੂਤ ਹੋਣਗੇ ਸਗੋਂ ਟੂਰਿਜ਼ਮ ਵੀ ਵਧੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਮਾਲਦੀਵ ਦੇ ਦੋ ਦਿਨ ਦੇ ਦੌਰੇ 'ਤੇ ਪਹੁੰਚੇ ਸਨ। ਇਸ ਦੌਰਾਨ ਫੇਰੀ ਸੇਵਾ ਸ਼ੁਰੂ ਕਰਨ ਸਬੰਧੀ ਪੀ.ਐੱਮ. ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਲੇਹ ਵਿਚਾਲੇ ਸਮਝੌਤੇ 'ਤੇ ਦਸਤਖਤ ਹੋਏ। 

ਕੋਚੀ ਅਤੇ ਮਾਲੇ ਵਿਚਾਲੇ ਦੀ ਦੂਰੀ 700 ਕਲੋਮੀਟਰ ਹੈ। ਜਦਕਿ ਕੋਚੀ ਵਿਚ ਕੁਲਹੂਧੂਫੁਸ਼ੀ ਦੇ ਵਿਚਾਲੇ ਦੀ ਦੂਰੀ 500 ਕਿਲੋਮੀਟਰ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਅਤੇ ਮਾਲਦੀਵ ਵਿਚਾਲੇ ਫੇਰੀ ਸੇਵਾ ਸ਼ੁਰੂ ਕੀਤੇ ਜਾਣ ਨਾਲ ਉਹ ਕਾਫੀ ਖੁਸ਼ ਹਨ। ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਦੱਸਿਆ ਕਿ ਮੋਦੀ ਅਤੇ ਸਾਲੇਹ ਵਿਚਾਲੇ ਗੱਲਬਾਤ ਦੌਰਾਨ ਕਿਸ਼ਤੀ ਸੇਵਾ ਸ਼ੁਰੂ ਕਰਨ 'ਤੇ ਚਰਚਾ ਹੋਈ ਸੀ। ਇਸ ਸਬੰਧੀ ਅਧਿਕਾਰੀਆਂ ਨੂੰ ਤੇਜ਼ੀ ਨਾਲ ਕੰਮ ਕਰ ਦੇ ਨਿਰਦੇਸ਼ ਦਿੱਤੇ ਗਏ ਹਨ।


Vandana

Content Editor

Related News