ਤਲਾਕ ਮਾਮਲੇ ’ਚ ਨਪੁੰਸਕਤਾ ਦਾ ਝੂਠਾ ਦੋਸ਼ ਲਗਾਉਣਾ ਕਰੂਰਤਾ ਦੇ ਬਰਾਬਰ: ਕੇਰਲ ਹਾਈ ਕੋਰਟ
Friday, Jun 04, 2021 - 05:06 AM (IST)
ਕੋਚੀ - ਕੇਰਲ ਹਾਈ ਕੋਰਟ ਨੇ ਡਾਕਟਰ ਜੋੜੇ ਦੇ ਤਲਾਕ ਨੂੰ ਮੰਜੂਰ ਕਰਦੇ ਹੋਏ ਕਿਹਾ ਕਿ ਅਜਿਹੇ ਮਾਮਲੇ ’ਚ ਜਵਾਬੀ ਬਿਆਨ ’ਚ ਇੱਕ ਜੀਵਨ ਸਾਥੀ ’ਤੇ ਨਪੁੰਸਕਤਾ ਜਾਂ ਸਰੀਰਕ ਸਬੰਧ ਬਨਾਉਣ ’ਚ ਅਸਮਰਥ ਦਾ ਦੋਸ਼ ਲਗਾਉਣਾ ਮਨੁੱਖੀ ਕਰੂਰਤਾ ਦੇ ਬਰਾਬਰ ਹੈ। ਜਸਟਿਸ ਏ. ਮੁਹੰਮਦ ਮੁਸ਼ਤਾਕ ਅਤੇ ਜਸਟਿਸ ਕੌਸਰ ਏਡੱਪਾਗਾਥ ਦੀ ਬੈਂਚ ਨੇ ਡਾਕਟਰ ਜੋੜੇ ਦੇ ਤਲਾਕ ਦੇ ਮਾਮਲੇ ’ਤੇ ਵਿਚਾਰ ਕਰਦੇ ਹੋਏ ਕਿਹਾ ਕਿ ਇੱਕ ਜੀਵਨ ਸਾਥੀ ਦੇ ਖ਼ਿਲਾਫ਼ ਗੈਰ ਜ਼ਰੂਰੀ ਦੋਸ਼ ਲਗਾਉਣਾ ਮਾਨਸਿਕ ਕਰੂਰਤਾ ਦੀ ਤਰ੍ਹਾਂ ਹੈ।
ਅਦਾਲਤ ਨੇ ਕਿਹਾ ਕਿ ਔਰਤ ਨੇ ਦੋਸ਼ ਲਗਾਇਆ ਸੀ ਕਿ ਉਸ ਦਾ ਪਤੀ ਨਪੁੰਸਕ ਹੈ ਪਰ ਆਪਣੇ ਵੱਲੋਂ ਲਗਾਏ ਗਏ ਦੋਸ਼ ਨੂੰ ਸਾਬਿਤ ਕਰਨ ’ਚ ਉਹ ਪੂਰੀ ਤਰ੍ਹਾਂ ਅਸਫਲ ਰਹੀ। ਅਦਾਲਤ ਨੇ ਕਿਹਾ ਕਿ ਜਵਾਬੀ ਬਿਆਨ ’ਚ ਬੇਬੁਨਿਆਦ ਦੋਸ਼ ਲਗਾਉਣ ਦੇ ਇਲਾਵਾ ਰਿਕਾਰਡ ਅਤੇ ਬਚਾਅ ਧਿਰ ਨੇ ਕਿਸੇ ਤਰ੍ਹਾਂ ਦੇ ਸਬੂਤ ਪੇਸ਼ ਨਹੀਂ ਕੀਤੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।