ਬੱਚਿਆਂ ਦਾ ਵੀ ਬਣਦਾ ਹੈ ਪੈਨ ਕਾਰਡ, ਬਸ ਕਰੋ ਇਹ ਛੋਟਾ ਜਿਹਾ ਕੰਮ

Friday, Nov 01, 2024 - 01:24 PM (IST)

ਵੈੱਬ ਡੈਸਕ- ਭਾਰਤ 'ਚ ਰਹਿਣ ਵਾਲੇ ਲੋਕਾਂ ਕੋਲ ਕੁਝ ਦਸਤਾਵੇਜ਼ ਬੇਹੱਦ ਜ਼ਰੂਰੀ ਹਨ। ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ  ਬਹੁਤ ਸਾਰੇ ਕੰਮ ਰੁੱਕ ਜਾਂਦੇ ਹਨ। ਜਿਵੇਂ ਕਿ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਅਤੇ ਸਭ ਤੋਂ ਜ਼ਰੂਰੀ ਪੈਨ ਕਾਰਡ ਹੈ। ਇਨ੍ਹਾਂ 'ਚੋਂ ਕਿਸੇ ਨਾ ਕਿਸੇ ਕੰਮ ਲਈ ਇਨ੍ਹਾਂ ਦਸਤਾਵੇਜ਼ਾਂ ਦੀ ਲੋੜ ਪੈ ਹੀ ਜਾਂਦੀ ਹੈ। ਇਨ੍ਹਾਂ ਵਿਚ ਪੈਨ ਕਾਰਡ ਕਾਫੀ ਅਹਿਮ ਮੰਨਿਆ ਜਾਂਦਾ ਹੈ। ਬਿਨਾਂ ਪੈਨ ਕਾਰਡ ਦੇ ਤੁਹਾਡੇ ਬੈਂਕ ਸਬੰਧੀ ਕੰਮ ਰੁੱਕ ਜਾਣਗੇ।

ਇਹ ਵੀ ਪੜ੍ਹੋ- ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਦੀਵਾਲੀ 'ਤੇ ਮਿਲਿਆ ਇਹ ਤੋਹਫ਼ਾ

ਹਰ ਇਕ ਭਾਰਤੀ ਨਾਗਰਿਕ ਨੂੰ ਪੈਨ ਕਾਰਡ ਬਣਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਪੈਨ ਕਾਰਡ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵੀ ਬਣਵਾਇਆ ਜਾ ਸਕਦਾ ਹੈ। ਹਾਲਾਂਕਿ ਇਸ ਲਈ ਮਾਪਦੰਡ ਵੱਖਰਾ ਹੁੰਦਾ ਹੈ। ਆਓ ਜਾਣਦੇ ਹਾਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪੈਨ ਕਾਰਡ ਅਪਲਾਈ ਕਰਨ ਬਾਰੇ-

ਬੱਚਿਆਂ ਦਾ ਬਣਦਾ ਹੈ 'ਮਾਈਨਰ ਪੈਨ ਕਾਰਡ'

18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜੋ ਪੈਨ ਕਾਰਡ ਬਣਾਇਆ ਜਾਂਦਾ ਹੈ, ਉਸ ਨੂੰ ਮਾਈਨਰ ਪੈਨ ਕਾਰਡ ਕਿਹਾ ਜਾਂਦਾ ਹੈ। ਜਦੋਂ ਬੱਚਾ 18 ਸਾਲ ਦਾ ਹੋ ਜਾਂਦਾ ਹੈ, ਫਿਰ ਇਸ ਨੂੰ ਮੁੜ ਅਪਡੇਟ ਕੀਤਾ ਜਾਂਦਾ ਹੈ। ਕਈ ਥਾਵਾਂ 'ਤੇ ਬੱਚਿਆਂ ਨੂੰ ਪੈਨ ਕਾਰਡ ਦੀ ਲੋੜ ਹੁੰਦੀ ਹੈ, ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਬੱਚਿਆਂ ਦਾ ਪੈਨ ਕਾਰਡ ਪਹਿਲਾਂ ਹੀ ਬਣਵਾ ਕੇ ਰੱਖੋ, ਤਾਂ ਜੋ ਆਉਣ ਵਾਲੇ ਸਮੇਂ ਵਿਚ ਤੁਹਾਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਇਨ੍ਹਾਂ ਲੋਕਾਂ ਨੂੰ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ

ਇਸ ਤਰ੍ਹਾਂ ਆਨਲਾਈਨ ਕਰੋ ਅਪਲਾਈ

ਮਾਈਨਰ ਪੈਨ ਕਾਰਡ ਯਾਨੀ ਕਿ ਨਾਬਾਲਗ ਪੈਨ ਕਾਰਡ ਅਪਲਾਈ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ  NSDL ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਐਪਲੀਕੇਸ਼ਨ ਟਾਈਮ ਵਿਚ 'New PAN- Indian Citizen (Form 49A)' ਸਲੈਕਟ ਕਰਨਾ ਹੋਵੇਗਾ। ਫਾਰਮ 'ਚ ਆਪਣੇ ਬੱਚੇ ਦਾ ਸਾਰੇ ਵੇਰਵਾ ਭਰੋ। ਇਸ ਤੋਂ ਬਾਅਦ ਬੱਚੇ ਦੀ ਫੋਟੋ ਅਤੇ ਹੋਰ ਜ਼ਰੂਰੀ ਦਸਤਾਵੇਜ਼  ਜਿਵੇਂ ਪੂਰਾ ਨਾਂ, ਜਨਮ ਤਾਰੀਖ਼, ਮੋਬਾਇਲ ਨੰਬਰ ਆਦਿ ਸਾਰੀ ਡਿਟੇਲ ਅਪਲੋਡ ਕਰੋ। ਤੁਹਾਨੂੰ ਬੱਚੇ ਦੇ ਦਸਤਖ਼ਤ ਅਪਲੋਡ ਕਰਨ ਦੀ ਲੋੜ ਨਹੀਂ ਹੈ, ਇਸ ਦੀ ਬਜਾਏ ਮਾਤਾ-ਪਿਤਾ ਦੇ ਦਸਤਖ਼ਤ ਅਪਲੋਡ ਕਰੋ। ਸਕਰੀਨ 'ਤੇ ਇਕ ਟੋਕਨ ਨੰਬਰ ਵਿਖਾਈ ਦੇਵੇਗਾ, ਉਸ ਨੂੰ ਤੁਸੀਂ ਨੋਟ ਕਰ ਲਓ। 

ਇਹ ਵੀ ਪੜ੍ਹੋ-  ਧੌਣ 'ਤੇ ਪਟਾਕਾ ਲੱਗਣ ਕਾਰਨ 8 ਸਾਲਾ ਬੱਚੇ ਦੀ ਮੌ.ਤ, ਪਰਿਵਾਰ 'ਚ ਪਿਆ ਚੀਕ-ਚਿਹਾੜਾ

ਚੁਕਾਉਣੀ ਹੋਵੇਗੀ ਇੰਨੀ ਫ਼ੀਸ

ਹੁਣ ਤੁਹਾਨੂੰ 'ਫਾਰਵਰਡ ਐਪਲੀਕੇਸ਼ਨ ਦਸਤਾਵੇਜ਼ ਫਿਜ਼ੀਕਲੀ' ਦਾ ਵਿਕਲਪ ਚੁਣਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਧਾਰ ਕਾਰਡ ਦੇ ਆਖਰੀ 4 ਅੰਕ ਅਤੇ ਨਾਮ ਦਰਜ ਕਰਨਾ ਹੋਵੇਗਾ ਅਤੇ ਮੰਗੀ ਗਈ ਲੋੜੀਂਦੀ ਜਾਣਕਾਰੀ ਦਰਜ ਕਰਨੀ ਪਵੇਗੀ। ਫਿਰ ਤੁਹਾਨੂੰ ਨੈਕਸਟ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਇੱਥੇ ਮਾਤਾ-ਪਿਤਾ ਦੇ ਵੇਰਵੇ, ਆਮਦਨ ਦੇ ਵੇਰਵੇ ਅਤੇ ਦਸਤਾਵੇਜ਼ ਜਮ੍ਹਾਂ ਕਰਾਉਣੇ ਹੋਣਗੇ। ਇਸ ਤੋਂ ਬਾਅਦ ਤੁਹਾਨੂੰ ਆਖਰੀ ਵਿਚ ਸਬਮਿਟ ਕਰਨ ਦਾ ਵਿਕਲਪ ਮਿਲੇਗਾ। ਜਿੱਥੇ ਤੁਹਾਨੂੰ 107 ਰੁਪਏ ਫੀਸ ਦੇਣੀ ਪਵੇਗੀ। ਪੈਨ ਕਾਰਡ ਰਜਿਸਟਰਡ ਪਤੇ 'ਤੇ 10 ਤੋਂ 15 ਦਿਨਾਂ ਵਿਚ ਪਹੁੰਚ ਜਾਵੇਗਾ।


Tanu

Content Editor

Related News