ਤੇਲੰਗਾਨਾ ''ਚ ਵੱਡਾ ਹਾਦਸਾ, ਕਬੱਡੀ ਮੈਚ ਦੌਰਾਨ ਭੀੜ ''ਤੇ ਡਿੱਗੀ ਗੈਲਰੀ, 100 ਤੋਂ ਵੱਧ ਜ਼ਖਮੀ

Monday, Mar 22, 2021 - 11:04 PM (IST)

ਤੇਲੰਗਾਨਾ ''ਚ ਵੱਡਾ ਹਾਦਸਾ, ਕਬੱਡੀ ਮੈਚ ਦੌਰਾਨ ਭੀੜ ''ਤੇ ਡਿੱਗੀ ਗੈਲਰੀ, 100 ਤੋਂ ਵੱਧ ਜ਼ਖਮੀ

ਹੈਦਰਾਬਾਦ : ਤੇਲੰਗਾਨਾ ਦੇ ਸੂਰਿਆਪੇਟ ਵਿੱਚ ਵੱਡਾ ਹਾਦਸਾ ਵਾਪਰਿਆ ਹੈ। 47ਵਾਂ ਰਾਸ਼ਟਰੀ ਜੂਨੀਅਰ ਕਬੱਡੀ ਦੇ ਆਰੰਭ ਸਮਾਰੋਹ ਦੌਰਾਨ ਭਾਰੀ ਗਿਣਤੀ ਵਿੱਚ ਭੀੜ ਇਕੱਠੀ ਹੋਈ ਸੀ। ਅਚਾਨਕ ਇੱਕ ਗੈਲਰੀ ਟੁੱਟ ਕੇ ਡਿੱਗ ਗਈ। ਕਰੀਬ 1500 ਲੋਕ ਡਿੱਗ ਗਏ। ਇਸ ਹਾਦਸੇ ਵਿੱਚ 100 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਜਖ਼ਮੀਆਂ ਨੂੰ ਨਜਦੀਕ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਦੋ ਲੋਕਾਂ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ, ਉਨ੍ਹਾਂ ਨੂੰ ਬਿਹਤਰ ਡਾਕਟਰੀ ਲਈ ਹੈਦਾਰਾਬਾਦ ਭੇਜਿਆ ਗਿਆ ਹੈ।

ਸੂਰਿਆਪੇਟ ਦੇ ਐੱਸ.ਪੀ. ਨੇ ਕਿਹਾ ਕਿ ਹੁਣ ਤੱਕ ਕੋਈ ਮੌਤ ਦੀ ਰਿਪੋਰਟ ਨਹੀਂ ਹੋਈ ਹੈ ਅਤੇ ਜਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਨੇ ਕਿਹਾ ਕਿ ਸਾਫ਼ ਤੌਰ 'ਤੇ ਕਮਜ਼ੋਰ ਲੱਕੜੀ ਅਤੇ ਦੂਜੇ ਮਟੀਰੀਅਲ ਨਾਲ ਬਣੇ ਸਟਰੱਕਚਰ ਦੀ ਵਜ੍ਹਾ ਨਾਲ ਇਹ ਹਾਦਸਾ ਹੋਇਆ। ਹਾਲਾਂਕਿ, ਹਾਦਸੇ ਦਾ ਠੀਕ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।

ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਡਿੱਗਣ ਤੋਂ ਬਾਅਦ ਦਰਸ਼ਕ ਕੋਈ ਹਰਕਤ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਤੁਰੰਤ ਐਂਬੁਲੈਂਸ, ਪੁਲਸ ਦੀਆਂ ਗੱਡੀਆਂ ਅਤੇ ਦੂਜੇ ਵਾਹਨਾਂ ਦੀ ਸਹਾਇਤ ਨਾਲ ਹਸਪਤਾਲ ਲਿਜਾਇਆ ਗਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News