MTNL ਖ਼ਿਲਾਫ਼ ਯੂਨੀਅਨ ਬੈਂਕ ਆਫ ਇੰਡੀਆ ਦੀ ਵੱਡੀ ਕਾਰਵਾਈ, ਬਕਾਏ ਦਾ ਭੁਗਤਾਨ ਨਾ ਕਰਨ ''ਤੇ ਖਾਤੇ ਕੀਤੇ ਫ੍ਰੀਜ਼

Wednesday, Aug 28, 2024 - 11:11 PM (IST)

MTNL ਖ਼ਿਲਾਫ਼ ਯੂਨੀਅਨ ਬੈਂਕ ਆਫ ਇੰਡੀਆ ਦੀ ਵੱਡੀ ਕਾਰਵਾਈ, ਬਕਾਏ ਦਾ ਭੁਗਤਾਨ ਨਾ ਕਰਨ ''ਤੇ ਖਾਤੇ ਕੀਤੇ ਫ੍ਰੀਜ਼

ਨਵੀਂ ਦਿੱਲੀ (ਭਾਸ਼ਾ) : ਯੂਨੀਅਨ ਬੈਂਕ ਆਫ ਇੰਡੀਆ ਨੇ ਕਰਜ਼ੇ ਵਿਚ ਡੁੱਬੀ ਸਰਕਾਰੀ ਟੈਲੀਕਾਮ ਕੰਪਨੀ ਐੱਮ. ਟੀ. ਐੱਨ. ਐੱਲ. ਦੇ ਬਕਾਏ ਦਾ ਭੁਗਤਾਨ ਨਾ ਕਰਨ ਲਈ ਸਾਰੇ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ। ਮਹਾਨਗਰ ਟੈਲੀਫੋਨ ਨਿਗਮ ਲਿਮਟਿਡ (ਐੱਮ. ਟੀ. ਐੱਨ. ਐੱਲ.) ਨੇ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਯੂਨੀਅਨ ਬੈਂਕ ਆਫ ਇੰਡੀਆ ਨੇ 21 ਅਗਸਤ ਨੂੰ ਕੰਪਨੀ ਨੂੰ ਕਰਜ਼ੇ ਦਾ ਭੁਗਤਾਨ ਨਾ ਕਰਨ 'ਤੇ ਉਸ ਦੇ ਸਾਰੇ ਖਾਤਿਆਂ ਨੂੰ ਫ੍ਰੀਜ਼ ਕਰਨ ਦੀ ਸੂਚਨਾ ਦਿੱਤੀ ਸੀ।

ਟੈਲੀਕਾਮ ਕੰਪਨੀ ਨੇ ਕਿਹਾ, "ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਯੂਨੀਅਨ ਬੈਂਕ ਆਫ ਇੰਡੀਆ ਨੇ 21 ਅਗਸਤ ਦੇ ਆਪਣੇ ਪੱਤਰ ਰਾਹੀਂ MTNL ਨੂੰ ਸੂਚਿਤ ਕੀਤਾ ਹੈ ਕਿ ਉਸ ਦਾ ਖਾਤਾ 12 ਅਗਸਤ, 2024 ਤੋਂ ਗੈਰ-ਕਾਰਗੁਜ਼ਾਰੀ ਸੰਪਤੀ (NPA) ਵਿਚ ਪਾ ਦਿੱਤਾ ਗਿਆ ਹੈ।" ਇਸ ਕਾਰਨ ਯੂਨੀਅਨ ਬੈਂਕ ਆਫ ਇੰਡੀਆ ਵਿਚ ਸਾਡੇ ਸਾਰੇ ਖਾਤੇ ਆਪਣੇ ਆਪ ਹੀ ਫ੍ਰੀਜ਼ ਕਰ ਦਿੱਤੇ ਗਏ ਹਨ।'' ਅਗਸਤ ਦੇ ਸ਼ੁਰੂ ਵਿਚ ਐੱਮ. ਟੀ. ਐੱਨ. ਐੱਲ. ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਸੀ ਕਿ ਉਹ 422.05 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੀ ਅਦਾਇਗੀ ਵਿਚ ਡਿਫਾਲਟਰ ਸੀ।

MTNL ਦੁਆਰਾ ਸਾਂਝੇ ਕੀਤੇ ਵੇਰਵਿਆਂ ਅਨੁਸਾਰ ਲਏ ਗਏ ਕਰਜ਼ਿਆਂ 'ਤੇ ਉਸ ਨੇ ਯੂਨੀਅਨ ਬੈਂਕ ਆਫ ਇੰਡੀਆ ਨੂੰ 155.76 ਕਰੋੜ ਰੁਪਏ, ਸਟੇਟ ਬੈਂਕ ਆਫ ਇੰਡੀਆ ਨੂੰ 140.37 ਕਰੋੜ ਰੁਪਏ, ਬੈਂਕ ਆਫ ਇੰਡੀਆ ਨੂੰ 40.33 ਕਰੋੜ ਰੁਪਏ, ਪੰਜਾਬ ਐਂਡ ਸਿੰਧ ਬੈਂਕ ਨੂੰ 40.01 ਕਰੋੜ ਰੁਪਏ, ਪੰਜਾਬ ਨੈਸ਼ਨਲ ਬੈਂਕ ਨੂੰ 40.01 ਕਰੋੜ ਰੁਪਏ ਅਤੇ 4.04 ਕਰੋੜ ਰੁਪਏ ਯੂਕੋ ਬੈਂਕ ਨੂੰ ਅਦਾ ਨਹੀਂ ਕੀਤੇ ਗਏ ਹਨ। ਟੈਲੀਕਾਮ ਕੰਪਨੀ ਨੇ ਇਨ੍ਹਾਂ ਬੈਂਕਾਂ ਤੋਂ ਕੁੱਲ 5,573.52 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਘਾਟੇ ਵਿਚ ਚੱਲ ਰਹੀ ਟੈਲੀਕਾਮ ਕੰਪਨੀ ਨੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਕੁੱਲ 7,873.52 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਅਤੇ ਕੰਪਨੀ ਦਾ ਕੁੱਲ ਕਰਜ਼ਾ 31,944.51 ਕਰੋੜ ਰੁਪਏ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News