ਮਹਾਰਾਸ਼ਟਰ 'ਚ ਵੱਡਾ ਹਾਦਸਾ, ਕਰੂਜ਼ਰ ਗੱਡੀ ਖੱਡ 'ਚ ਡਿੱਗਣ ਨਾਲ 8 ਲੋਕਾਂ ਦੀ ਮੌਤ

Monday, Jul 19, 2021 - 12:32 AM (IST)

ਮਹਾਰਾਸ਼ਟਰ 'ਚ ਵੱਡਾ ਹਾਦਸਾ, ਕਰੂਜ਼ਰ ਗੱਡੀ ਖੱਡ 'ਚ ਡਿੱਗਣ ਨਾਲ 8 ਲੋਕਾਂ ਦੀ ਮੌਤ

ਬਡਵਾਨੀ (ਸੰਦੀਪ ਕੁਸ਼ਵਾਹਾ)- ਮਹਾਰਾਸ਼ਟਰ ਦੇ ਤੋਰਣਮਾਲ 'ਚ ਘਾਟ ਸੈਕਸ਼ਨ ਤੋਂ ਇਕ ਖੱਡ 'ਚ ਇਕ ਕਰੂਜ਼ਰ ਗੱਡੀ ਦੇ ਡਿੱਗਣ ਨਾਲ 8 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ, ਇਸ ਦੌਰਾਨ 4 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜਾਣਕਾਰੀ ਦੇ ਅਨੁਸਾਰ ਬਡਵਾਨੀ ਜ਼ਿਲੇ ਦੇ ਪਾਰਟੀ ਥਾਣਾ ਖੇਤਰ ਦੇ ਸੇਮਲੇਟ ਕੁਝ ਲੋਕ ਕਰੂਜ਼ਰ ਗੱਡੀ 'ਚ ਸ਼ਾਰਦਾ ਤਹਸੀਲ ਦੇ ਚਿਕਲੀ ਪੁਨਰਵਾਸ ਦੇ ਲਈ ਜਾ ਰਹੇ ਸਨ। ਇਸ ਦੌਰਾਨ ਤੋਰਣਮਾਲ ਘਾਟ ਖੇਤਰ 'ਚ ਗੱਡੀ ਦਾ ਸੰਤੁਲਨ ਖਰਾਬ ਹੋਣ ਕਾਰਨ ਗੱਡੀ ਖੱਡ ਵਿਚ ਜਾ ਡਿੱਗੀ। ਗੱਡੀ 'ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਰੂਪ ਨਾਲ ਜ਼ਖਮੀ ਹਨ। 

ਇਹ ਖ਼ਬਰ ਪੜ੍ਹੋ- ਅਦਿਤੀ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਤੀਜਾ ਸਥਾਨ ਹਾਸਲ ਕੀਤਾ

ਮਹਾਰਾਸ਼ਟਰ ਪੁਲਸ ਵਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੋਰਣਮਾਲ ਅਤੇ ਮਹਾਸਵਦ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਹੈ। ਗੱਡੀ ਵਿਚ ਸਵਾਰ ਸਾਰੇ ਲੋਕ ਭਜਨ ਦੇ ਲਈ ਮਹਾਰਾਸ਼ਟਰ ਦੇ 1 ਪਿੰਡ ਜਾ ਰਹੇ ਸਨ। ਘਟਨਾ ਦੀ ਸੂਚਨਾ ਤੋਂ ਬਾਅਦ ਮਹਾਰਾਸ਼ਟਰ ਪੁਲਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਹਸਪਤਾਲ ਪਹੁੰਚੇ ਤੇ ਘਟਨਾ ਦੀ ਜਾਣਕਾਰੀ ਲਈ।
ਘਟਨਾ ਵਿਚ 8 ਲੋਕਾਂ ਦੀ ਮੌਤ ਹੋ ਗਈ ਤੇ ਘਟਨਾ ਵਿਚ ਗੁਮਾਨ ਸਿੰਘ ਪਿਤਾ ਤੁਲਸੀਰਾਮ ਬਾਰੇਲਾ, ਭਿਕਲਾ ਪਿਤਾ ਸ੍ਰੀ ਰਾਮ ਬਾਰੇਲਾ, ਵੈਰਾਨਗੀਆ ਪਿਤਾ ਧਨਸਿੰਗ ਬਾਰੇਲਾ, ਭਾਲੀਰਾਮ ਪਿਤਾ ਸੇਵਾ ਬਾਰੇਲਾ, ਭਗਤ ਬਾਰੇਲਾ ਸਾਰੇ ਨਿਵਾਸੀ ਪਿੰਡ ਸੇਮਲੇਟ, ਕਮਲ ਪਿਤਾ ਰੇਮਸਿੰਗ ਬਾਰੇਲਾ ਨਿਵਾਸੀ ਖੇਰਵਾਨੀ, ਇਗਰਾਮ ਬਾਰੇਲਾ ਅਥੇ ਬਾਇਲਾ ਬਾਰੇਲਾ ਨਿਵਾਸੀ ਚੇਰਵੀ ਦੀ ਮੌਤ ਹੋਈ ਹੈ।

ਇਹ ਖ਼ਬਰ ਪੜ੍ਹੋ- 'ਅਫਗਾਨੀ ਰਾਜਦੂਤ ਦੀ ਬੇਟੀ ਦੇ ਅਗਵਾ ਮਾਮਲੇ ਨੂੰ ਇਮਰਾਨ ਨੇ ਲਿਆ ਗੰਭੀਰਤਾ ਨਾਲ'


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News