ਮੇਲੇਨੋਮਾ ਦੇ ਵਿਕਾਸ ਦਾ ਮੁੱਖ ਕਾਰਨ ਹੈ ਸੂਰਜ ਨਾਲ ਸਿੱਧਾ ਸੰਪਰਕ
Thursday, Jul 26, 2018 - 11:22 PM (IST)

ਨਵੀਂ ਦਿੱਲੀ - ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਚਮੜੀ ਨੂੰ ਬਚਾਉਣ ਅਤੇ ਆਪਣੀ ਰੰਗਤ ਬਰਕਰਾਰ ਰੱਖਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਸਨਸਕ੍ਰੀਨ ਚਮੜੀ ਕੈਂਸਰ ਦੇ ਖਤਰੇ ਨੂੰ 40 ਫੀਸਦੀ ਤੱਕ ਘਟਾ ਸਕਦੀ ਹੈ। ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਬਚਪਨ ਵਿਚ ਸਨਸਕ੍ਰੀਨ ਦੀ ਵਰਤੋਂ ਕਰਨ ਨਾਲ 18-40 ਸਾਲ ਦੇ ਨੌਜਵਾਨਾਂ ਵਿਚ ਚਮੜੀ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਮੁਤਾਬਕ ਸੰਸਾਰਿਕ ਪੱਧਰ 'ਤੇ ਹਰ ਸਾਲ ਮੇਲੇਨੋਮਾ ਚਮੜੀ ਕੈਂਸਰ ਦੇ 20 ਤੋਂ 30 ਮਾਮਲੇ ਅਤੇ ਮੇਲੇਨੋਮਾ ਚਮੜੀ ਕੈਂਸਰ ਦੇ 132000 ਮਾਮਲੇ ਸਾਹਮਣੇ ਆਉਂਦੇ ਹਨ।
ਮੇਲੇਨੋਮਾ ਦੇ ਮਾਮਲੇ ਵਧਦੇ ਜਾ ਰਹੇ ਹਨ ਹਾਲਾਂਕਿ ਮੇਲੇਨੋਮਾ ਦੇ ਵਿਕਾਸ ਦਾ ਮੁੱਖ ਕਾਰਨ ਸੂਰਜ ਨਾਲ ਸਿੱਧਾ ਸੰਪਰਕ ਮਤਲਬ ਖੁੱਲ੍ਹੀ ਥਾਂ 'ਤੇ ਧੁੱਪ ਸੇਕਣਾ ਮੰਨਿਆ ਜਾਂਦਾ ਹੈ। ਆਸਟਰੇਲੀਆ ਦੀ ਯੂਨੀਵਰਸਿਟੀ ਆਫ ਸਿਡਨੀ ਵਿਚ ਸਹਾਇਕ ਪ੍ਰਿੰਸੀਪਲ ਅਤੇ ਖੋਜਕਾਰ ਐਨੀ ਕਸਟ ਨੇ ਕਿਹਾ ਕਿ ਮੇਲਾਨੋਮਾ ਦੇ ਖਤਰੇ ਦਾ ਮੁਖ ਕਾਰਨ ਸੂਰਜ ਦੀਆਂ ਕਿਰਨਾਂ ਨਾਲ ਸਿੱਧਾ ਸੰਪਰਕ ਹੈ।